ਪੰਜਾਬ

punjab

ETV Bharat / bharat

Porn Film Case: ਰਾਜ ਕੁੰਦਰਾ ਪਕਾਈਂ ਹੁਣ ਜੇਲ੍ਹ ਰੋਟੀਆਂ - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ

ਪੋਰਨੋਗ੍ਰਾਫੀ ਮਾਮਲੇ ਚ ਗ੍ਰਿਫਤਾਰ ਹੋਏ ਰਾਜ ਕੁੰਦਰਾ ਨੂੰ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਰਾਜ ਕੁੰਦਰਾ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।

Porn Film Case: ਰਾਜ ਕੁੰਦਰਾ ਦੀ ਵਧੀਆਂ ਮੁਸ਼ਕਿਲਾਂ
Porn Film Case: ਰਾਜ ਕੁੰਦਰਾ ਦੀ ਵਧੀਆਂ ਮੁਸ਼ਕਿਲਾਂ

By

Published : Jul 27, 2021, 1:46 PM IST

ਹੈਦਰਾਬਾਦ: ਪੋਰਨੋਗ੍ਰਾਫੀ ਮਾਮਲੇ ’ਚ ਫਸੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜਨਸਮੈਨ ਰਾਜ ਕੁੰਦਰਾ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ਰਾਇਨ ਥਾਰਪ ਨੂੰ ਵੀ ਕੋਰਟ ਨੇ ਰਾਹਤ ਨਹੀਂ ਦਿੱਤੀ ਹੈ। ਮੰਗਲਵਾਰ (27 ਜੁਲਾਈ) ਨੂੰ ਦੋਹਾਂ ਦੀ ਪੁਲਿਸ ਰਿਮਾਂਡ ਖਤਮ ਹੋ ਰਹੀ ਸੀ।

ਦੱਸ ਦਈਏ ਕਿ ਜਦੋਂ ਤੋਂ ਰਾਜ ਕੁੰਦਰਾ ਨੂੰ ਪੋਰਨੋਗ੍ਰਾਫਿਕ ਵੀਡੀਓ ਬਣਾਉਣ ਦੇ ਮਾਮਲੇ ਚ ਕਾਬੂ ਕੀਤਾ ਹੈ ਉਸ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਹਰ ਰੋਜ਼ ਕੁਝ ਨਾ ਕੁਝ ਨਵੀਂ ਗੱਲ ਸਾਹਮਣੇ ਆ ਰਹੀ ਹੈ। ਪਹਿਲਾਂ ਰਾਜ ਅਤੇ 11 ਮੁਲਜ਼ਮਾਂ ਨੂੰ ਸ਼ੁਕਰਵਾਰ ਤੱਕ ਦੇ ਲਈ ਕਸਟਡੀ ਚ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਇਸ ਤਾਰੀਖ ਨੂੰ ਵਧਾ ਦਿੱਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਅਤੇ ਏਜੰਸੀ ਪੂਰੀ ਤਰ੍ਹਾਂ ਨਾਲ ਜਾਂਚ ਜੁਟੀ ਹੋਈ ਹੈ। ਇਸ ਮਾਮਲੇ ਚ ਚਾਰ ਨਵੇਂ ਗਵਾਹ ਸਾਹਮਣੇ ਆਏ ਹਨ। ਮਾਮਲੇ ਚ ਗਵਾਹਾਂ ਦੇ ਜੁੜ ਜਾਣ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਮਾਮਲੇ ਨਾਲ ਜੁੜੇ ਜਰੂਰੀ ਜਾਣਕਾਰੀ ਹਾਸਿਲ ਕਰੇਗੀ।

Porn Film Case: ਰਾਜ ਕੁੰਦਰਾ ਦੀ ਵਧੀਆਂ ਮੁਸ਼ਕਿਲਾਂ

ਰਾਜ ਦੀ ਕੰਪਨੀ ਚ ਹੀ ਕਰਦੇ ਹਨ ਕੰਮ

ਏਐਨਆਈ ਦੇ ਮੁਤਾਬਿਕ ਜਾਂਚ ਇਹ ਪਤਾ ਲੱਗਿਆ ਹੈ ਕਿ ਜੋ ਚਾਰ ਨਵੇਂ ਗਵਾਹ ਇਸ ਮਾਮਲੇ ਚ ਸਾਹਮਣੇ ਆਏ ਹਨ। ਉਹ ਬਿਜਨਸਮੈਨ ਰਾਜ ਕੁੰਦਰਾ ਦੀ ਕੰਪਨੀ ਚ ਹੀ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਸੀ ਅਜਿਹੇ ਚ ਉਨ੍ਹਾਂ ਦੇ ਬਿਆਨ ਅੱਗੇ ਚਲ ਕੇ ਬਹੁਤ ਲੋੜਵੰਦ ਸਾਬਿਤ ਹੋ ਸਕਦੇ ਹਨ।

ਬੀਤੇ ਦਿਨੀ ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਅਪਰਾਧ ਮਿਲਿੰਦ ਭਾਰੰਬੇ ਤੋਂ ਜਦੋ ਪ੍ਰੈਸ ਕਾਨਫਰੰਸ ਦੌਰਾਨ ਰਾਜ ਕੁੰਦਰਾ ਦੇ ਇਸ ਬਿਜਨਸ ਚ ਸਿਲਪਾ ਸ਼ੈਟੀ ਦੀ ਸ਼ਮੁਲਿਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਦਾਕਾਰਾ ਦੀ ਇਸ ਚ ਕੋਈ ਭੂਮਿਕਾ ਨਹੀਂ ਪਾਈ ਗਈ ਹੈ। ਪਰ ਇਸਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾ ਸੋਸ਼ਲ ਮੀਡੀਆ ਤੇ ਐਚ ਅਕਾਉਂਟਸ ਨਾਮਕ ਇੱਕ ਗਰੁਪ ਦੇ ਵਾਟਸਐਪ ਚੈਟ ਤੋਂ ਲਈ ਗਏ ਪ੍ਰਿੰਟ ਆਉਂਟ ਦੀ ਤਸਵੀਰਾਂ ਵਾਇਰਲ ਹੋਈ ਸੀ।

ਇਹ ਵੀ ਪੜੋ: Raj Kundra Case 'ਚ ਈ.ਡੀ ਦੀ ਐਂਟਰੀ ? ਕਮਾਈ ਦਾ ਹੋਵੇਗਾ ਹਿਸਾਬ-ਕਿਤਾਬ

ਮੁੰਬਈ ਪੁਲਿਸ ਨੇ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਸੀ ਕਿ ਗ੍ਰਿਫਤਾਰ ਕਾਰੋਬਾਰੀ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਜੀਜਾ ਪ੍ਰਦੀਪ ਬਖਸ਼ੀ ਭਾਰਤ ਅਤੇ ਬ੍ਰਿਟੇਨ ਚ ਸਥਿਤ ਉਨ੍ਹਾਂ ਦੀ ਕੰਟੇਟ ਪ੍ਰੋਡਕਸ਼ਨ ਕੰਪਨੀਆਂ ਦੇ ਜਰੀਏ ਸੰਚਾਲਿਤ ਇੱਕ ਅੰਤਰਰਾਸ਼ਟਰੀ ਪੋਰਨ ਫਿਲਮ ਰੈਕੇਟ ਦੇ ਕਥਿਤ ਮਾਸਟਰਮਾਈਡ ਹੈ। ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਦੇ ਪਤੀ ਕੁੰਦਰਾ ਵਿਆਨ ਇੰਡਸਟ੍ਰੀਜ ਲਿਮੀਟੇਡ ਦੇ ਮਾਲਕ ਹਨ। ਜਿਸ ਨੂੰ ਯੁਗਲ ਦੁਆਰਾ ਸੰਯੁਕਤ ਰੂਪ ਤੋਂ ਪ੍ਰਮੋਟ ਕੀਤਾ ਗਿਆ ਹੈ। ਜਦਕਿ ਬਖਸ਼ੀ ਇਕ ਬ੍ਰਿਟਿਸ਼ ਨਾਗਰਿਕ ਜਿਸਦਾ ਵਿਆਹ ਕੁੰਦਰਾ ਦੀ ਭੈਣ ਨਾਲ ਹੋਇਆ ਹੈ। ਕੇਨਰਿਨ ਲਿਮਿਟੇਡ ਲੰਡਨ ਦੇ ਪ੍ਰਧਾਨ ਹੈ ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਮਿਲਿੰਦ ਭਾਰੰਬੇ ਨੇ ਕਿਹਾ ਸੀ ਕਿ ਦੋਹਾਂ ਕੰਪਨੀਆਂ ਦੇ ਕੋਲ ਕੇਨਰਿਨ ਲਿਮੀਟੇਡ ਦੁਆਰਾ ਵਿਕਸੀਤ ਹਾਟਸਾਟਸ ਡਿਜੀਟਲ ਐਂਟਰਟੇਨਮੇਂਟ ਨਾਕ ਇੱਕ ਮੋਬਾਇਲ ਐਪ ਸੀ।

ਇਹ ਵੀ ਪੜੋ: ਪੋਰਨ (Porn) ਤੇ ਇਰੋਟਿਕ (Erotic) ਫਿਲਮਾਂ ਦਾ ਅੰਤਰ ? ਰਾਜ ਕੁੰਦਰਾ ਤਲਾਸ਼ ਰਿਹਾ ਰਿਹਾਈ

ABOUT THE AUTHOR

...view details