ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਏਅਰਸੈਲ-ਮੈਕਸਿਸ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਦੇ ਖਿਲਾਫ ਜਾਂਚ ਵਿਚ ਦੇਰੀ ਬਾਰੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਜਾਂਚ ਨੂੰ ਪੂਰਾ ਕਰਨ ਲਈ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦੋ ਹੋਰ ਮਹੀਨੇ ਦਿੱਤੇ ਹਨ।
ਚਿਦੰਬਰਮ ਅਤੇ ਕਾਰਤੀ ਖਿਲਾਫ 1 ਫਰਵਰੀ ਤੱਕ ਜਾਂਚ ਮੁਕੰਮਲ ਕਰਨ ਏਜੰਸੀਆਂ: ਅਦਾਲਤ
ਪੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਦੀ ਏਅਰਸੈਲ ਮੈਕਸਿਸ ਮਾਮਲੇ ਦੀ ਜਾਂਚ ਵਿੱਚ ਦੇਰੀ ਹੋਣ ‘ਤੇ ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਮਾਮਲੇ ਨੂੰ ਬੇਲੋੜਾ ਦੇਰੀ ਹੋ ਰਹੀ ਹੈ, ਜਾਂਚ 1 ਫਰਵਰੀ ਤੱਕ ਪੂਰੀ ਹੋਣੀ ਚਾਹੀਦੀ ਹੈ।
ਚਿਦੰਬਰਮ ਅਤੇ ਕਾਰਤੀ ਖਿਲਾਫ 1 ਫਰਵਰੀ ਤੱਕ ਜਾਂਚ ਮੁਕੰਮਲ ਕਰਨ ਏਜੰਸੀਆਂ
ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾੜ ਨੇ ਦੋਵਾਂ ਏਜੰਸੀਆਂ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਕਿ ਯੂਕੇ ਅਤੇ ਸਿੰਗਾਪੁਰ ਨੂੰ ਇਸ ਕੇਸ ਵਿਚ ਚੱਲ ਰਹੀ ਜਾਂਚ ਦੇ ਸਬੰਧ ਵਿਚ ਬੇਨਤੀ ਪੱਤਰ (ਐਲਆਰ) ਦੀ ਰਿਪੋਰਟ ਲਈ ਵਧੇਰੇ ਸਮਾਂ ਦਿੱਤਾ ਜਾਵੇ। ਅਦਾਲਤ ਨੇ ਕਿਹਾ ਇਸ ਮਾਮਲੇ 'ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ।
ਇਸ ਕੇਸ ਦੀ ਅਗਲੀ ਸੁਣਵਾਈ ਹੁਣ 1 ਫਰਵਰੀ ਨੂੰ ਹੋਵੇਗੀ। ਇਹ ਕੇਸ ਏਅਰਸੈਲ-ਮੈਕਸਿਸ ਸੌਦੇ ਵਿੱਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐਫ.ਆਈ.ਪੀ.ਬੀ.) ਦੀ ਮਨਜ਼ੂਰੀ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।