ਚੰਡੀਗੜ੍ਹ: ਨਿਕਿਤਾ ਤੋਮਰ ਕਤਲਕਾਂਡ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਕੋਰਟ ਨੇ ਦੋਵਾਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। 24 ਮਾਰਚ ਨੂੰ ਫ਼ਾਸਟ ਟਰੈਕਟ ਕੋਰਟ ਦੇ ਜੱਜ ਸਰਤਾਜ ਬਾਸਵਾਨਾ ਨੇ ਤੌਸੀਫ਼ ਅਤੇ ਰੇਹਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਉਥੇ ਅਜਹਰੂਦੀਨ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਸ਼ੁੱਕਰਵਾਰ ਕੀਤਾ ਜਾਣਾ ਸੀ।
ਇਹ ਹੈ ਪੂਰਾ ਮਾਮਲਾ
ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਹਾਪੁੜ ਦੀ ਰਹਿਣ ਵਾਲੀ ਨਿਕਿਤਾ ਤੋਮਰ ਫ਼ਰੀਦਾਬਾਦ ਦੇ ਬੱਲਭਗੜ੍ਹ ਵਿੱਚ ਪਰਿਵਾਰ ਨਾਲ ਰਹਿ ਰਹੀ ਸੀ। ਉਹ ਅਗਰਵਾਲ ਕਾਲਜ ਵਿੱਚ ਬੀ.ਕਾਮ ਆਖ਼ਰੀ ਸਾਲ ਦੀ ਵਿਦਿਆਰਥਣ ਸੀ। 26 ਅਕਤੂਬਰ 2020 ਦੀ ਸ਼ਾਮ ਨੂੰ ਲਗਭਗ ਪੌਣੇ 4 ਵਜੇ ਜਦੋਂ ਉਹ ਪ੍ਰੀਖਿਆ ਦੇ ਕੇ ਕਾਲਜ ਤੋਂ ਬਾਹਰ ਨਿਕਲੀ ਤਾਂ ਤੌਸੀਫ਼ ਨੇ ਆਪਣੇ ਦੋਸਤ ਰੇਹਾਨ ਨਾਲ ਮਿਲ ਕੇ ਕਾਰ ਵਿੱਚ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ।
ਨਿਕਿਤਾ ਕਤਲਕਾਂਡ ਵਿੱਚ ਸਜ਼ਾ ਸੁਣਾਉਣ ਵਾਲੇ ਜੱਜ ਦਾ ਤਬਾਦਲਾ
ਜਦੋਂ ਨਿਕਿਤਾ ਨੇ ਵਿਰੋਧ ਕੀਤਾ ਤਾਂ ਤੌਸੀਫ਼ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਨਿਕਿਤਾ ਦੀ ਮੌਤ ਹੋ ਗਈ ਸੀ। ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਜਿਸ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਤੌਸੀਫ਼ ਅਤੇ ਰੇਹਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਤੀਜੇ ਮੁਲਜ਼ਮ ਅਜਹਰੂਦੀਨ ਨੇ ਤੌਸੀਫ਼ ਨੂੰ ਹਥਿਆਰ ਮੁਹੱਈਆ ਕਰਵਾਇਆ ਸੀ।