ਪੰਜਾਬ

punjab

ETV Bharat / bharat

Inflation: 8 ਤਰੀਕ ਨੂੰ ਸੜਕਾਂ 'ਤੇ ਉੱਤਰਨ ਦੇਸ਼ ਵਾਸੀ - Rising inflation

ਸੰਯੁਕਤ ਕਿਸਾਨ ਮੋਰਚੇ ਨੇ ਮਹਿੰਗਾਈ ਖ਼ਿਲਾਫ਼ ਲੋਕਾਂ ਨੂੰ ਡਟਨ ਦੀ ਅਪੀਲ ਕਰਦੇ ਕਿਹਾ ਹੈ ਕਿ ਸਵੇਰੇ 8 ਵਜੇ ਤੋਂ 10 ਵਜੇ ਤਕ ਦੇਸ਼ ਵਾਸੀ ਆਪਣੇ ਵਹੀਕਲ ਲੈ ਕੇ ਸੜਕਾਂ ’ਤੇ ਉੱਤਰਣ ਤਾਂ ਜੋ ਕੇਂਦਰ ਦੀ ਮਾੜੀ ਸਰਕਾਰ ਨੂੰ ਲੋਕਾਂ ਦੀ ਸ਼ਕਤੀ ਦਿਖਾਈ ਜਾ ਸਕੇ।

8 ਤਰੀਕ ਨੂੰ ਸੜਕਾਂ 'ਤੇ ਉੱਤਰਨ ਦੇਸ਼ ਵਾਸੀ
8 ਤਰੀਕ ਨੂੰ ਸੜਕਾਂ 'ਤੇ ਉੱਤਰਨ ਦੇਸ਼ ਵਾਸੀ

By

Published : Jul 7, 2021, 10:45 PM IST

Updated : Jul 8, 2021, 7:06 AM IST

ਚੰਡੀਗੜ੍ਹ:ਜਿਥੇ ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ, ਉਥੇ ਹੀ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਮਹਿੰਗਾਈ ਖ਼ਿਲਾਫ਼ ਲੋਕਾਂ ਨੂੰ ਡਟਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਰੋਜ ਮਹਿੰਗਾਈ ਵਿੱਚ ਵਾਧਾ ਕਰ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਅਪੀਲ ਹੈ ਕਿ ਉਹ ਸਵੇਰੇ 8 ਵਜੇ ਸੜਕਾਂ ’ਤੇ ਉੱਤਰਨ ਤੇ ਆਪਣੇ ਵਹੀਕਲ ਸਾਈਡਾਂ ’ਤੇ ਖੜੇ ਕਰ ਦੇਣ।

8 ਤਰੀਕ ਨੂੰ ਸੜਕਾਂ 'ਤੇ ਉੱਤਰਨ ਦੇਸ਼ ਵਾਸੀ

ਇਹ ਵੀ ਪੜੋ: ਮੰਡ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਫਿਰ ਕੀਤਾ ਆਪਣੀ ਦਸਤਾਰ ਨਾਲ ਸਾਫ

ਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਵੇਰੇ 8 ਵਜੇ ਤੋਂ 10 ਵਜੇ ਤਕ ਦੇਸ਼ ਵਾਸੀ ਆਪਣੇ ਵਹੀਕਲ ਲੈ ਕੇ ਸੜਕਾਂ ’ਤੇ ਉੱਤਰਨ ਤਾਂ ਜੋ ਕੇਂਦਰ ਦੀ ਮਾੜੀ ਸਰਕਾਰ ਨੂੰ ਲੋਕਾਂ ਦੀ ਸ਼ਕਤੀ ਦਿਖਾਈ ਜਾ ਸਕੇ। ਉਹਨਾਂ ਨੇ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਸਰਕਾਰਾਂ ਉਹਨਾਂ ਨਾਲ ਧੱਕਾ ਨਹੀਂ ਕਰ ਸਕਦੀਆਂ ਇਸ ਲਈ ਕਿਸਾਨ ਜਥੇਬੰਦੀਆਂ ਨੇ ਦੇਸ਼ ਵਾਸੀਆਂ ਦੇ ਸਾਥ ਦੀ ਮੰਗ ਕੀਤੀ ਹੈ।

ਇਹ ਵੀ ਪੜੋ: ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ

Last Updated : Jul 8, 2021, 7:06 AM IST

ABOUT THE AUTHOR

...view details