ਚੇਨਈ: ਪੀਐਸਐਲਵੀ-ਸੀ 51 /ਐਮਾਜੋਨੀਆ-1 ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰਿਕੋਟਾ ਦੇ ਸੰਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਦੇ ਲਈ ਪੁੱਠੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਪੀਐਸਐਲਵੀ-ਸੀ 571 ਪੀਐਸਐਲਵੀ ਦਾ 53 ਵਾਂ ਮਿਸ਼ਨ ਹੈ। ਇਸ ਰਾਕੇਟ ਰਾਹੀਂ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ਵਿੱਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਲਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।
ਇਸ ਰਾਕੇਟ ਨੂੰ ਲਾਂਚ ਕਰਨ ਦਾ ਸਮਾਂ 28 ਫਰਵਰੀ ਨੂੰ ਸਵੇਰੇ 10 ਵਜ ਕੇ 24 ਮਿੰਟ ਹੈ ਜੋ ਮੌਸਮ ਦੇ ਹਲਾਤਾਂ ਦੇ ਅਧਾਰ ਉੱਤੇ ਹੈ। ਕਾਉਂਟਡਾਉਨ ਸਵੇਰੇ 8.45 ਵਜੇ ਸ਼ੁਰੂ ਹੋਇਆ। ਪੀਐਸਐਲਵੀ (ਪੋਲਰ ਸੈਟੇਲਾਈਟ ਲਾਂਚ ਵਹੀਕਲ) ਸੀ 51 / ਐਮਾਜ਼ੋਨੀਆ-1 ਇਸਰੋ ਦੀ ਵਪਾਰਕ ਬਾਂਹ ਨਿਸਪੇਸ ਇੰਡੀਆ ਲਿਮਟਿਡ (ਐਨਐਸਆਈਐਲ) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ।