ਪੰਜਾਬ

punjab

ETV Bharat / bharat

Coronavirus Update: ਪਿਛਲੇ 24 ਘੰਟਿਆ 'ਚ ਦੇਸ਼ ਵਿੱਚ ਕੋਰੋਨਾ ਦੇ 44 ਮਾਮਲੇ ਦਰਜ, 1 ਮੌਤ

Coronavirus Update: ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ 'ਚ ਕੋਰੋਨਾ ਦੇ 44 ਮਾਮਲੇ ਹੀ ਦਰਜ ਹੋਏ ਹਨ, ਦੂਜੇ ਪਾਸੇ ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਉੱਥੇ ਹੀ, ਪੰਜਾਬ ਵਿੱਚ ਪਿਛਲੇ 24 ਘੰਟਿਆ ਵਿੱਚ, ਸੋਮਵਾਰ ਨੂੰ ਕੋਰੋਨਾ ਦੇ ਐਕਟਿਵ ਮਾਮਲੇ ਘੱਟ ਕੇ 2 ਹੀ ਰਹਿ ਗਏ ਹਨ ਅਤੇ ਨਵਾਂ ਕੋਰੋਨਾ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਹੈ।

Coronavirus Update
Coronavirus Update

By

Published : Jul 4, 2023, 10:18 AM IST

ਨਵੀਂ ਦਿੱਲੀ:ਪਿਛਲੇ 24 ਘੰਟਿਆ ਅੰਦਰ ਦੇਸ਼ਭਰ ਵਿੱਚ ਕੋਰੋਨਾ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਤੱਕ ਕੁੱਲ ਕੋਰੋਨਾ ਮਾਮਲੇ 44, 994, 325 ਹੋ ਚੁੱਕੇ ਹਨ। 44 ਨਵੇਂ ਮਾਮਲੇ ਸਾਹਮਣੇ ਆਉਂਣ ਤੋਂ ਬਾਅਦ ਕੋਰੋਨਾ ਦੇ ਕੁੱਲ ਐਕਟਿਵ 1, 475 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ 58 ਲੋਕ ਕੋਰੋਨਾ ਨੂੰ ਮਾਤ ਦੇ ਪਾਏ ਜਿਸ ਨਾਲ ਹੁਣ ਤੱਕ ਕੁੱਲ 4,44, 60, 942 ਰਿਕਵਰੀਆਂ ਦਰਜ ਹੋਈਆਂ। ਇਸ ਦੇ ਨਾਲ ਹੀ, ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹੁਣ ਤੱਕ ਕੋਰੋਨਾ ਨਾਲ ਮਰਨ ਵਾਲੇ ਮਰੀਜਾਂ ਦਾ ਕੁੱਲ ਮੌਤਾਂ ਦਾ ਅੰਕੜਾ 5,31, 908 ਪਹੁੰਚ ਗਿਆ ਹੈ।

ਕੋਰੋਨਾਵਾਇਰਸ ਦਾ ਰਿਕਰਵਰੀ ਰੇਟ :ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆ ਵਿੱਚ, ਸੋਮਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਰਿਕਰਵਰੀ ਰੇਟ ਦੇਸ਼ 'ਚ 98.8 ਫ਼ੀਸਦੀ ਦਰਜ ਹੋਇਆ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 220.66 ਕਰੋੜ ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦਕਿ ਪਿਛਲੇ 24 ਘੰਟਿਆਂ ਵਿੱਚ 102 ਲੋਕਾਂ ਨੇ ਕੋਵਿਡ-19 ਦੀ ਡੋਜ਼ ਲਈ, ਜਦਕਿ ਕੋਰੋਨਾ ਟੈਸਟ ਲਈ 22, 765 ਸੈਂਪਲ ਲਏ ਹਨ।

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟਿਆਂ ਅੰਦਰ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਪੰਜਾਬ ਵਿੱਚ ਕੋਰੋਨਾ ਪਾਜ਼ੀਟੀਵਿਟੀ ਦਰ 0.00 ਫੀਸਦੀ ਦਰਜ ਹੋਈ ਹੈ। ਉੱਥੇ ਹੀ, ਕੋਈ ਵੀ ਮਰੀਜ ਆਕਸੀਜਨ ਸਪੋਰਟ 'ਤੇ ਨਹੀਂ ਹੈ। ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਦੇ ਕੁੱਲ 2 ਹੀ ਐਕਟਿਵ ਮਾਮਲੇ ਹੀ ਦਰਜ ਹੋਏ ਹਨ।

ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਸੋਮਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ 2 ਮਰੀਜ਼ ਘਰ ਪਰਤੇ ਹਨ, ਜਿਨ੍ਹਾਂ ਚੋਂ ਇੱਕ ਫ਼ਰੀਦਕੋਟ ਅਤੇ ਦੂਜਾ ਸੰਗਰੂਰ ਨਾਲ ਸਬੰਧਤ ਹੈ। ਕੋਰੋਨਾ ਜਾਂਚ ਲਈ 992 ਮਰੀਜਾਂ ਦੇ ਸੈਂਪਲ ਇੱਕਠੇ ਕੀਤੇ ਗਏ ਸਨ, ਜਿਨ੍ਹਾਂ ਚੋ 932 ਟੈਸਟਾਂ ਦੀ ਜਾਂਚ ਕੀਤੀ ਗਈ।

1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਸੋਮਵਾਰ 3 ਜੁਲਾਈ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 93, 626 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ ਕੁੱਲ 2 ਐਕਟਿਵ ਮਾਮਲੇ ਦਰਜ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,568 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 73, 056 ਲੋਕ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤੇ ਹਨ।

ABOUT THE AUTHOR

...view details