ਚੰਡੀਗੜ੍ਹ:ਭਾਰਤ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 11,109 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਮਹਾਂਮਾਰੀ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 531,064 ਹੋ ਗਈ ਹੈ। ਐਕਟਿਵ ਕੇਸਾਂ ਦੇ ਮਾਮਲੇ ਵਿੱਚ ਕੇਰਲ ਅਜੇ ਵੀ ਸਭ ਤੋਂ ਉੱਪਰ ਹੈ।
ਇਹ ਵੀ ਪੜੋ:Daily Hukamnama: ੨ ਵੈਸਾਖ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਹੁਣ ਤੱਕ ਕੁੱਲ 4,42,16,583 ਲੋਕ ਠੀਕ ਹੋ ਚੁੱਕੇ ਹਨ ਅਤੇ ਰਿਕਵਰੀ ਦਰ 98.71% 'ਤੇ ਬਰਕਰਾਰ ਹੈ। ਇਸ ਦੌਰਾਨ 29 ਨਵੀਆਂ ਮੌਤਾਂ ਨਾਲ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 5,31,064 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੌਤ ਦਰ 1.19% ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 10,158 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 12 ਅਪ੍ਰੈਲ ਨੂੰ 7,830 ਨਵੇਂ ਮਾਮਲੇ ਸਾਹਮਣੇ ਆਏ ਸਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ: ਪਿਛਲੇ 24 ਘੰਟੇ ਅੰਦਰ ਪੰਜਾਬ ਵਿੱਚ ਕੋਰੋਨਾ ਦੇ 236 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚ ਐਸਏਐਸ ਨਗਰ ਤੋਂ 50, ਲੁਧਿਆਣਾ ਤੋਂ 30, ਪਟਿਆਲਾ ਤੋਂ 23, ਹੁਸ਼ਿਆਰਪੁਰ ਤੋਂ 17, ਅੰਮ੍ਰਿਤਸਰ ਤੋਂ 16 ਪਠਾਨਕੋਟ ਤੋਂ 12, ਸ੍ਰੀ ਮੁਕਤਸਰ ਸਾਹਿਬ ਤੋਂ 10, ਰੋਪੜ ਤੋਂ ਵੀ 10, ਬਰਨਾਲਾ ਤੋਂ 9, ਗੁਰਦਾਸਪੁਰ ਤੋਂ 8, ਬਠਿੰਡਾ ਤੋਂ 7, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵੀ 7, ਜਲੰਧਰ ਤੋਂ 7, ਮੋਗਾ ਤੋਂ 6, ਫਰੀਦਕੋਟ ਤੋਂ 5, ਕਪੂਰਥਲਾ ਤੋਂ 5, ਸੰਗਰੂਰ ਤੋਂ 5, ਫਾਜ਼ਿਲਕਾ ਤੋਂ ਚਾਰ, ਤਰਨ ਤਾਰਨ ਤੋਂ ਵੀ 4 ਤੇ ਨਵਾਂ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ।