ਨਵੀਂ ਦਿੱਲੀ: ਤਿਹਾੜ ਜੇਲ੍ਹ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲ ਹੀ ਦਿਨਾਂ ਵਿਚ ਇੱਥੇ 300 ਮਾਮਲੇ ਸਾਹਮਣੇ ਆ ਚੁੱਕੇ ਹਨ।ਕੈਦੀਆਂ ਦੇ ਵਿਚਕਾਰ ਫੈਲ ਰਹੇ ਇਸ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਤਿਹਾੜ ਜੇਲ੍ਹ ਅਤੇ ਰੋਹਿਣੀ ਜੇਲ੍ਹ ਵਿਚ ਨਵੇਂ ਕੈਦੀਆਂ ਦੀ ਐਂਟਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਨਵੇਂ ਕੈਦੀਆਂ ਨੂੰ 14 ਦਿਨ ਦੇ ਲਈ ਮੰਡੋਲੀ ਜੇਲ੍ਹ ਵਿਚ ਭੇਜਿਆ ਜਾਵੇਗਾ ਅਤੇ ਕੁਆਰੰਟੀਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਉਸ ਕੈਦੀ ਨੂੰ ਰੈਗੂਲਰ ਜੇਲ੍ਹ ਵਿਚ ਭੇਜਿਆਂ ਜਾਵੇਗਾ।ਜਾਣਕਾਰੀ ਦੇ ਅਨੁਸਾਰ ਕੋਰੋਨਾ ਸੰਕਰਮਣ ਦੀ ਇਸ ਲਹਿਰ ਨੇ ਜੇਲ੍ਹ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ। ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਇੱਥੇ ਜੇਲ੍ਹ ਦੇ ਅੰਦਰ ਕੋਰੋਨਾ ਕੇਸਾਂ ਦੀ ਗਿਣਤੀ 50 ਸੀ ਪਰ ਹੁਣ 300 ਦਾ ਅੰਕੜਾ ਪਾਰ ਕਰ ਚੁੱਕੀ ਹੈ। ਸੰਕਰਮਣ ਹੋਣ ਵਾਲਿਆਂ ਵਿਚ ਇਕੱਲੇ ਕੈਦੀ ਨਹੀਂ ਬਲਕਿ ਜੇਲ੍ਹ ਕਰਮਚਾਰੀ ਅਤੇ ਡਾਕਟਰ ਵੀ ਸ਼ਾਮਿਲ ਹੈ।
ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਰੋਕਣ ਦੇ ਲਈ ਕਈ ਠੋਸ ਕਦਮ ਚੁੱਕੇ ਹਨ ਪਰ ਉਸ ਦਾ ਲਾਭ ਨਹੀਂ ਹੋਇਆ। ਇਸ ਦੇ ਚੱਲ ਦੇ ਫ਼ੈਸਲਾ ਲਿਆ ਗਿਆ ਹੈ ਕਿ ਨਵੇਂ ਕੈਦੀਆਂ ਨੂੰ ਤਿਹਾੜ ਅਤੇ ਰੋਹਿਣੀ ਜੇਲ੍ਹ ਵਿਚ ਸਿੱਧਾ ਨਾ ਲਿਆਂਦਾ ਜਾਵੇ। ਇੱਥੇ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ 14 ਦਿਨ ਦੇ ਲਈ ਮੰਡੋਲ ਜੇਲ੍ਹ ਵਿਚ ਕੁਆਰੰਟੀਨ ਕੀਤਾ ਜਾਵੇ।