ਚੰਡੀਗੜ੍ਹ:ਵਿਸ਼ਵ ਭਰ ’ਚ ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (second wave) ਤੇਜੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ (Corona Virus) ਦੀ ਇਹ ਦੂਜੀ ਲਹਿਰ (second wave) ਪਹਿਲਾਂ ਲਹਿਰ ਨਾਲੋ ਵਧੇਰੇ ਖ਼ਤਰਨਾਕ ਹੈ, ਜਿਸ ਕਾਰਨ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਵਾਇਰਸ (Corona Virus) ਦੀ ਇਸ ਦੂਜੀ ਲਹਿਰ (second wave) ’ਤੇ ਠੱਲ ਪਾਉਣ ਲਈ ਸਰਕਾਰਾਂ ਨੇ ਸਖ਼ਤੀ ਕੀਤੀ ਹੋਈ ਹੈ, ਪਰ ਲੋਕ ਇਸ ਕੋਰੋਨਾ ਮਹਾਂਮਾਰੀ (Corona epidemic) ਨੂੰ ਹਲਕੇ ਵਿੱਚ ਲੈ ਰਹੇ ਹਨ।
ਇਹ ਵੀ ਪੜੋ: CORONA LIVE UPDATE:ਭਾਰਤ 'ਚ 24 ਘੰਟਿਆ 'ਚ ਕੋਰੋਨਾ ਦੇ 1,73,790 ਨਵੇਂ ਕੇਸ, 3,617 ਮੌਤਾਂ
ਇਸ ਕੋਰੋਨਾ ਮਹਾਂਮਾਰੀ (Corona epidemic) ਬਾਰੇ ਲੋਕ ਅਫ਼ਵਾਹਾਂ (Rumors) ਫੈਲਾ ਰਹੇ ਹਨ ਕਿ ਕੋਰੋਨਾ ਤਾਂ ਹੈ ਹੀ ਨਹੀਂ ਸਿਰਫ਼ ਸਰਕਾਰਾਂ ਆਪਣੇ ਮਕਸਦ ਲਈ ਇਸ ਨੂੰ ਵਰਤ ਰਹੀਆਂ ਹਨ। ਸੋਸ਼ਲ ਮੀਡੀਓ ਉੱਤੇ ਇਸ ਸਬੰਧੀ ਬਹੁਤ ਸਾਰੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਜਿਹੜੇ ਲੋਕ ਕੋਰੋਨਾ ਵਾਇਰਸ (Corona Virus) ਦਾ ਸ਼ਿਕਾਰ ਹੋ ਰਹੇ ਹਨ ਉਹ ਇਸ ਮਹਾਂਮਾਰੀ (Corona epidemic) ਬਾਰੇ ਹੀ ਸੰਖੇਪ ਵਿੱਚ ਬਿਆਨ ਕਰ ਸਕਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ।