ਹੈਦਰਾਬਾਦ: ਭਾਰਤ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 44,111 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਹਿਣਤੀ 3,05,02,362 ਹੋ ਗਈ ਹੈ। 738 ਨਵੀਆਂ ਮੌਤਾਂ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 4,01,050 ਹੋ ਗਈ ਹੈ। 57,477 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 2,96,05,779 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,95,533 ਹੈ।
ਦੇਸ਼ ’ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੀ 43,99,298 ਵੈਕਸੀਨ ਲਗਾਈ ਗਈ। ਜਿਸ ਤੋਂ ਬਾਅਦ ਕੁੱਲ ਵੈਕਸੀਨੇਸ਼ਨ ਦਾ ਅੰਕੜਾ 34,46,11,291 ਹੋਇਆ। ਭਾਰਤ 'ਚ ਤਕਰੀਬਨ 97 ਦਿਨਾਂ ਤੋਂ ਬਾਅਦ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 5 ਲੱਖ ਤੋਂ ਘੱਟ ਹੋਈ ਹੈ। ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਚੋਂ ਕੁੱਲ 14.62 % ਹੈ। ਇਸ ਦਾ ਰਿਕਵਰੀ ਰੇਟ ਵੱਧ ਕੇ 97.06% ਹੋ ਗਿਆ ਹੈ ਤੇ ਰੋਜ਼ਾਨਾ ਪੌਜ਼ੀਟਿਵ ਰੇਟ 2.35% ਹੈ।