ਪੰਜਾਬ

punjab

ETV Bharat / bharat

Corona Update:24 ਘੰਟਿਆਂ ਵਿੱਚ 38,792 ਨਵੇਂ ਕੇਸ, 624ਮੌਤਾਂ ਦਰਜ - ਵੈਕਸੀਨੇਸ਼ਨ ਅਭਿਆਨ

ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ (second wave of corona) ਦਾ ਅਸਰ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ (decrease in corona cases) ਆਈ ਹੈ। ਦੇਸ਼ ਭਰ ਵਿੱਚ ਕੋਰੋਨਾ ਦੀ ਰੋਕਥਾਮ ਲਈ ਤੇਜ਼ੀ ਨਾਲ ਵੈਕਸੀਨੇਸ਼ਨ ਅਭਿਆਨ ਚਲਾਇਆ ਜਾ ਰਿਹਾ ਹੈ।

ਭਾਰਤ ’ਚ ਕੋਰੋਨਾ
ਭਾਰਤ ’ਚ ਕੋਰੋਨਾ

By

Published : Jul 14, 2021, 12:46 PM IST

ਨਵੀਂ ਦਿੱਲੀ: ਭਾਰਤ ’ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 38,792 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 3,09,46,074 ਹੋ ਗਈ ਹੈ। 624 ਮੌਤਾਂ ਤੋਂ ਬਾਅਦ ਹੁਣ ਕੋਰੋਨਾ ਸੰਕਰਮਣ ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4,11,408 ਹੋ ਗਈ ਹੈ।

ਇਸ ਦੇ ਨਾਲ ਹੀ 41,000 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 3,01,04,720 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,29,946 ਹੈ।

ਦੇਸ਼ ਦੇ ਅੰਦਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ 37,14,441 ਵੈਕਸੀਨ ਲਗਾਈ ਗਈ ਹੈ। ਜਿਸ ਮਗਰੋਂ ਕੁੱਲ ਵੈਕਸੀਨੇਸ਼ਨ ਦਾ ਅਕੰੜਾ 38,76,97,935 ਹੋ ਗਿਆ ਹੈ। ਕੋਰੋਨਾ ਵਾਇਰਸ ਦਾ ਰਿਕਵਰੀ ਰੇਟ ਹੁਣ 92.28 % ਹੈ। ਕੋਰੋਨਾ ਸੰਕਰਮਣ ਦੇ ਕੁੱਲ ਐਕਟਿਵ ਮਾਮਲੇ 1.40 % ਤੇ ਰੋਜ਼ਾਨਾ ਪੌਜ਼ੀਟੀਵ ਰੇਟ 1.81% ਹੈ।

ਇਸ ਤੋਂ ਭਾਰਤ 'ਚ ਕੁੱਲ ਕੋਰੋਨਾ ਵਾਇਰਸ ਦੇ ਲਈ 19,15,501 ਸੈਂਪਲ ਟੇਸਟ ਕੀਤੇ ਗਏ। ਹੁਣ ਤੱਕ 43,59,73,639 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਡੈਲਟਾ ਵੈਰੀਐਂਟ ਵਿਸ਼ਵ ਭਰ 'ਚ ਭਿਆਨਕ ਗਤੀ ਨਾਲ ਫੈਲ ਰਿਹੈ: WHO ਮੁਖੀ

ABOUT THE AUTHOR

...view details