ਪੰਜਾਬ

punjab

ETV Bharat / bharat

COVID-19 vaccine: ਨਿੱਜੀ ਹਸਪਤਾਲਾਂ ਲਈ ਕੋਰੋਨਾ ਵੈਕਸੀਨ ਦੇ ਰੇਟ ਤੈਅ, ਜਾਣੋ ਕਿਹੜੀ ਵੈਕਸੀਨ ਕਿੰਨੇ 'ਚ ਮਿਲੇਗੀ - Corona vaccine rates

ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਲਈ ਕੋਰੋਨਾ ਵੈਕਸੀਨ ਦੇ ਰੇਟ ਤੈਅ ਕਰ ਦਿੱਤੇ ਹਨ।

ਫ਼ੋਟੋ
ਫ਼ੋਟੋ

By

Published : Jun 9, 2021, 9:50 AM IST

Updated : Jun 9, 2021, 11:07 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਲਈ ਕੋਰੋਨਾ ਵੈਕਸੀਨ ਦੇ ਰੇਟ ਤੈਅ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਨਿੱਜੀ ਹਸਪਤਾਲਾਂ ਦੇ ਲਈ ਕੋਵਿਡਸ਼ੀਲਡ ਦੇ ਭਾਅ 780 ਰੁਪਏ (600 ਵੈਕਸੀਨ ਦੀ ਕੀਮਤ+5 ਫੀਸਦ ਜੀਐਸਟੀ+150 ਰੁਪਏ ਸਰਵਿਸ ਚਾਰਜ) ਪ੍ਰਤੀ ਡੋਜ ਹੋਵੇਗਾ। ਇਸੇ ਤਰ੍ਹਾਂ ਕੋਵੈਕਸੀਨ ਦੇ ਭਾਅ 1410 ਰੁਪਏ (1200 ਰੁਪਏ ਕੀਮਤ+60 ਰੁਪਏ ਜੀਐਸਟੀ+150 ਸਰਵਿਜ ਚਾਰਜ) ਪ੍ਰਤੀ ਖੁਰਾਕ ਹੋਵੇਗਾ। ਸਪੁਤਨਿਕ ਵੀ ਦੇ ਭਾਅ 1145 ਰੁਪਏ (948 ਰੁਪਏ ਵੈਕਸੀਨ+47ਰੁਪਏ ਜੀਐਸਟੀ+ 150 ਸਰਵਿਸ ਚਾਰਜ) ਪ੍ਰਤੀ ਡੋਜ਼ ਹੋਵੇਗਾ।

ਕੇਂਦਰ ਨੇ ਸੂਬਿਆਂ ਨੂੰ ਕਿਹਾ ਕਿ 150 ਰੁਪਏ ਸਰਵਿਸ ਚਾਰਜ ਤੋਂ ਜਿਆਦਾ ਨਿੱਜੀ ਹਸਪਤਾਲ ਨਾ ਲੈਣ ਇਸ ਦੀ ਨਿਗਰਾਨੀ ਸੂਬਾ ਸਰਕਾਰਾਂ ਨੇ ਕਰਨੀ ਹੈ। ਜ਼ਿਆਦਾ ਰੇਟ ਵਸੂਲਣ ਉੱਤੇ ਨਿੱਜੀ ਕੋਵਿਡ ਵੈਕਸੀਨੇਸ਼ਨ ਸੈਂਟਰ ਦੇ ਵਿਰੁੱਧ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:Bharat Biotech ਦੀ ਸੁਰੱਖਿਆ ਸੀਆਈਐਸਐਫ ਦੇ ਹਵਾਲੇ

ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਕਿਹਾ ਕਿ ਕੁਝ ਸੂਬਿਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਟੀਕਿਆਂ ਦੀ ਖਰੀਦੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡਸ਼ੀਲਡ ਦੀ 25 ਕਰੋੜ ਡੋਜ਼ ਦਾ ਆਰਡਰ ਅਤੇ ਕੋਵੈਕਸੀਨ ਦੀ 19 ਕਰੋੜ ਡੋਜ਼ ਦਾ ਆਰਡਰ ਕੰਪਨੀਆਂ ਨੂੰ ਦਿੱਤਾ ਗਿਆ ਹੈ। ਇਹ ਆਰਡਰ ਐਡਵਾਸ ਦਿੱਤਾ ਗਿਆ ਹੈ ਜਿਸ ਦੇ ਲਈ 30 ਫੀਸਦੀ ਪੇਮੈਂਟ ਐਡਵਾਂਸ਼ ਵਿੱਚ ਦਿੱਤਾ ਜਾਵੇਗਾ। ਕੇਂਦਰ ਸਰਕਾਰ ਨੇ ਕੁੱਲ 74 ਕਰੋੜ ਵੈਕਸੀਨ ਡੋਜ ਦਾ ਐਡਵਾਂਸ ਆਰਡਰ ਦਿੱਤਾ ਹੈ। ਡਾ. ਵੀਕੇ ਪਾਲ ਨੇ ਕਿਹਾ ਕਿ ਈ ਬਾਈਓਲਾਜਿਕਲ ਵੈਕਸੀਨ ਸਤੰਬਰ ਵਿੱਚ ਮਿਲਣ ਦੀ ਉਮੀਦ ਹੈ ਜਿਸ ਦੇ ਲਈ 30 ਕਰੋੜ ਡੋਜ਼ ਦਾ ਆਰਡਰ ਦਿੱਤਾ ਗਿਆ ਹੈ।

Last Updated : Jun 9, 2021, 11:07 AM IST

ABOUT THE AUTHOR

...view details