ਪੰਜਾਬ

punjab

ETV Bharat / bharat

Corona Update: 24 ਘੰਟਿਆਂ ’ਚ 41,831 ਨਵੇਂ ਮਾਮਲੇ, 541 ਲੋਕਾਂ ਦੀ ਹੋਈ ਮੌਤ - ਕੇਂਦਰੀ ਸਿਹਤ ਮੰਤਰਾਲੇ

ਦੇਸ਼ ’ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 41,831 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਰੋਨਾ ਕਾਰਨ 541 ਮੌਤਾਂ ਦਰਜ ਕੀਤੀ ਗਈ ਹੈ।

ਕੋਰੋਨਾ ਵਾਇਰਸ ਦੇ  ਨਵੇਂ ਮਾਮਲੇ
ਕੋਰੋਨਾ ਵਾਇਰਸ ਦੇ ਨਵੇਂ ਮਾਮਲੇ

By

Published : Aug 1, 2021, 1:55 PM IST

ਨਵੀਂ ਦਿੱਲੀ: ਭਾਰਤ ਨੇ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 41,831 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਾਂਮਾਰੀ ਕਾਰਨ 541 ਲੋਕਾਂ ਦੀ ਮੌਤ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾਂ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 3,16,55,824 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 4,24,351 ਹੋ ਗਈ ਹੈ।

ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ’ਚ 39,258 ਮਰੀਜ਼ ਸਿਹਤਯਾਬ ਹੋਏ ਹਨ। ਮੌਜੂਦਾ ਸਮੇਂ ਚ ਐਕਟਿਵ ਮਾਮਲੇ 1,64,500 ਹੈ।

ਕੋਰੋਨਾ ਟੀਕਾਕਰਣ ਦੀ ਗੱਲ ਕਰੀਏ ਤਾਂ ਦੇਸ਼ਭਰ ਚ ਹੁਣ ਤੱਕ 46,72,59,775 ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਜਾਂ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ :ਮੀਂਹ ਤੋਂ ਦੇਸ਼ ਦੀ ਰਾਜਧਾਨੀ ਨੇ ਧਾਰਿਆ ਛੱਪੜ ਦਾ ਰੂਪ, ਦੇਖੋ ਵੀਡੀਓ

ABOUT THE AUTHOR

...view details