ਨਵੀਂ ਦਿੱਲੀ: ਭਾਰਤ ਨੇ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਹਰਸ ਦੇ 41,649 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਾਂਮਾਰੀ ਕਾਰਨ 593 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸ਼ਨੀਵਾਰ ਸਵੇਰ ਜਾਰੀ ਅੰਕੜਿਆ ਮੁਤਾਬਿਕ ਦੇਸ਼ ’ਚ ਕੋਰੋਨਾਂ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 3,16,13,993 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 4,23,810 ਪਹੁੰਚ ਗਈ ਹੈ।
ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ’ਚ 37,291 ਮਰੀਜ਼ ਸਿਹਤਯਾਬ ਹੋਏ ਹਨ। ਮੌਜੂਦਾ ਸਮੇਂ ਚ ਐਕਟਿਮ ਮਾਮਲੇ 4,08,920 ਹੈ।