ਹੈਦਰਾਬਾਦ:ਦੇਸ਼ ਭਰ 'ਚ ਕੋਰੋਨਾ ਵਾਇਰਸ (Corona virus) ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਦੇਸ਼ 'ਚ ਪਿਛਲੇ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ 33 ਹਜ਼ਾਰ 376 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ 308 ਲੋਕਾਂ ਦੀ ਮੌਤ (Death) ਵੀ ਕੋਰੋਨਾ ਕਾਰਨ ਹੋ ਗਈ ਹੈ।
ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆ ਦੇ ਮੁਤਾਬਿਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 32 ਹਜ਼ਾਰ 198 ਲੋਕ ਠੀਕ ਹੋਏ ਹਨ।ਜਿਸ ਤੋਂ ਬਾਅਦ ਕੋਰੋਨਾ ਨੂੰ ਹਰਾ ਕੇ ਠੀਕ ਹੋਣ ਵਾਲਿਆ ਦੀ ਗਿਣਤੀ ਤਿੰਨ ਕਰੋੜ 23 ਲੱਖ 74 ਹਜ਼ਾਰ 497 ਹੋ ਗਈ ਹੈ।
ਉਥੇ ਹੁਣ ਐਕਟਿਵ ਕੇਸ ਘਟ ਕੇ 3 ਲੱਖ 91 ਹਜ਼ਾਰ 516 ਹੋ ਗਈ ਹੈ।ਅੰਕੜਿਆਂ ਦੇ ਮੁਤਾਬਿਕ ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ 3 ਕਰੋੜ 32 ਲੱਖ 8 ਹਜ਼ਾਰ 330 ਕੇਸ ਸਾਹਮਣੇ ਆਏ ਹਨ।ਜਿਨ੍ਹਾਂ ਵਿਚ ਹੁਣ ਤੱਕ 4 ਲੱਖ 42 ਹਜ਼ਾਰ 317 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਵਿਚ ਪਿਛਲੇ 24 ਘੰਟਿਆਂ 25010 ਨਵੇਂ ਕੇਸ ਸਾਹਮਣੇ ਆਏ ਹਨ ਉਥੇ ਹੀ 177 ਲੋਕਾਂ ਦੀ ਮੌਤ ਹੋ ਗਈ।