ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ (Corona) ਦੇ ਮਾਮਲੇ ਵਧ ਰਹੇ ਹਨ, ਜੋ ਕਿ ਚਿੰਤਾਂ ਦਾ ਵਿਸ਼ਾ ਹੈ। ਸਿਹਤ ਮੰਤਰਾਲੇ (Ministry of Health) ਨੇ ਐਤਵਾਰ ਸਵੇਰੇ ਕੋਰੋਨਾ ਦੇ ਅੰਕੜੇ ਜਾਰੀ ਕੀਤੇ। ਇਨ੍ਹਾਂ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 28,326 ਨਵੇਂ ਮਾਮਲੇ ਆਏ ਅਤੇ 260 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 26,032 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।
ਕੇਰਲ: 6,671 ਨਵੇਂ ਕੇਸ, 24 ਘੰਟਿਆਂ ਵਿੱਚ 120 ਮੌਤਾਂ
ਇਸਦੇ ਨਾਲ ਹੀ ਇੱਥੇ ਕਰੋਨਾ ਪੌਜੀਟਿਵ ਲੋਕਾਂ ਦੀ ਕੁੱਲ ਸੰਖਿਆ 46,13,964 ਹੋ ਗਈ ਅਤੇ ਮ੍ਰਿਤਕਾਂ ਦੀ ਗਿਣਤੀ 24,248 ਹੋ ਗਈ ਹੈ। ਏਰਨਾਕੁਲਮ ਜ਼ਿਲ੍ਹੇ ਵਿੱਚ ਲਾਗ ਦੇ ਸਭ ਤੋਂ ਵੱਧ 2,500 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ, ਸ਼ਨੀਵਾਰ ਨੂੰ ਰਾਜ ਵਿੱਚ 14,242 ਮਰੀਜ਼ ਕਰੋਨਾ ਮੁਕਤ ਹੋ ਗਏ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 44,23,772 ਹੋ ਗਈ।
ਦੇਸ਼ ਭਰ ਵਿੱਚ ਕੋਰੋਨਾ ਦੀ ਸਥਿਤੀ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 36 ਲੱਖ 52 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 46 ਹਜ਼ਾਰ 918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 29 ਲੱਖ 2 ਹਜ਼ਾਰ ਲੋਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਲਗਭਗ ਤਿੰਨ ਲੱਖ ਹੈ। ਕੁੱਲ 3 ਲੱਖ 3 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੁੱਲ ਕੇਸ: 3,36,52,745