ਰਾਜਸਥਾਨ:ਕੋਰੋਨਾ ਸੰਕਰਮਣ ਦੀ ਰੋਕਥਾਮ ਦੇ ਲਈ ਪੁਲਿਸ ਨੂੰ ਕੋਵਿਡ ਗਾਈਡਲਾਈਨ ਫੋਲੋ ਕਰਨ ਦੇ ਲਈ ਜਾਗਰੂਕ ਰਹੀ ਹੈ। ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਸੜਕਾਂ ਉੱਤੇ ਵੀ ਮੁਸ਼ਤੈਦ ਹੈ। ਪੁਲਿਸ ਦੇ ਵਧਦੇ ਕੰਮ ਦੇ ਬੋਝ ਨੂੰ ਦੇਖਦੇ ਹੋਏ ਡੁੰਗਰਪੁਰ ਵਿੱਚ ਪੁਲਿਸ ਮਿੱਤਰ ਵੀ ਕੰਧੇ ਨਾਲ ਕੰਧਾ ਮਿਲ ਕੇ ਚੌਕ ਚੌਰਾਹੇ ਉੱਤੇ ਤੈਨਾਤ ਹਨ।
ਸੀਆਈ ਦਿਲੀਪ ਦਾਨ ਨੇ ਕਿਹਾ ਕਿ 20 ਦੇ ਆਲੇ ਦੁਆਲੇ ਮਿੱਤਰ ਹਨ ਜਿਨ੍ਹਾਂ ਵਿੱਚ 4-5 ਕੁੜੀਆਂ ਵੀ ਹਨ। ਉਹ ਵੀ ਇਸ ਜਨਸੇਵਾ ਦੇ ਲਈ ਜੁੜੀ ਸੀ ਅਤੇ ਥਾਣੇ ਵਿੱਚ ਆ ਕੇ ਇਸ ਕੋਰੋਨਾ ਦੇ ਸਮੇਂ ਵਿੱਚ ਪੁਲਿਸ ਦਾ ਸਹਿਯੋਗ ਕਰਨ ਦੀ ਇੱਛਾ ਵਿਅਕਤ ਕੀਤੀ ਸੀ।
ਖਾਸ ਗੱਲ ਇਹ ਹੈ ਕਿ ਰਾਜਸਥਾਨ ਵਿੱਚ ਪਹਿਲੀ ਵਾਰ ਮਹਿਲਾ ਪੁਲਿਸ ਮਿੱਤਰ ਵੀ ਕੋਰੋਨਾ ਸੰਕਟ ਕਾਰਨ ਸੜਕਾਂ ਉੱਤੇ ਉਤਰੀ ਹੈ। ਡੁੰਗਰਪੁਰ ਵਿੱਚ ਤੇਜ ਗਰਮੀ ਵਿੱਚ ਵੀ 6 ਮਹਿਲਾ ਪੁਲਿਸ ਮਿੱਤਰ ਆਪਣਾ ਫਰਜ਼ ਬਾਖੂਬੀ ਨਿਭਾ ਰਹੀ ਹੈ।
ਪੁਲਿਸ ਮਿੱਤਰ ਜਿਗਿਆਸਾ ਬੈਰਾਗੀ ਨੇ ਕਿਹਾ ਕਿ ਇੰਨ੍ਹੀ ਵੱਡੀ ਮਹਾਂਮਾਰੀ ਦੇ ਕਾਰਨ ਆਪਣੇ ਖੇਤਰ ਵਿੱਚ ਇੱਕ ਛੋਟੀ ਜਿਹੀ ਉਮੀਦ ਲੈ ਕੇ ਖੜੇ ਹਨ ਕਿ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਬਚਾ ਸਕੀਏ ਉਨ੍ਹਾਂ ਨੂੰ ਸੁਰੱਖਿਅਤ ਕਰ ਸਕੀਏ। 5 ਮੈਂਬਰਾਂ ਨੂੰ ਤਿਆਰ ਕਰ ਔਰਤ ਪੁਲਿਸ ਮਿੱਤਰ ਦੇ ਲਈ ਰੇਡੀ ਕੀਤਾ ਹੈ।
ਪੁਲਿਸ ਮਿੱਤਰ ਦੇ ਲਈ ਇੱਕ ਵਿਸ਼ੇਸ਼ ਡ੍ਰੇਸ ਕੋਡ ਵੀ ਹੈ ਤਾਂ ਕਿ ਉਨ੍ਹਾਂ ਦੀ ਆਸਾਨੀ ਨਾਲ ਪਹਿਚਾਣ ਹੋ ਸਕੇ। ਪੁਲਿਸ ਮਿੱਤਰ ਨੂੰ ਥਾਣੇ ਤੋਂ ਆਈਡੀ ਕਾਰਡ ਵੀ ਮਿਲਿਆ ਹੈ। ਉਨ੍ਹਾਂ ਦੀ ਟੀ-ਸ਼ਰਟ ਵਿੱਚ ਪੁਲਿਸ ਮਿੱਤਰ ਦੇ ਨਾਲ ਹੀ ਥਾਣੇ ਦਾ ਕੰਮ ਵੀ ਲਿਖਿਆ ਰਹਿੰਦਾ ਹੈ।
ਕੋਰੋਨਾ ਮਹਾਮਾਰੀ ਤੋਂ ਹਰ ਕੋਈ ਡਰਿਆ ਹੋਇਆ ਹੈ ਪਰ ਨਾਰੀ ਸ਼ਕਤੀ ਯੋਧਾ ਦੀ ਤਰ੍ਹਾਂ ਮੈਦਾਨ ਵਿੱਚ ਡਟੀ ਹੈ।
ਪੁਲਿਸ ਮਿੱਤਰ ਜਿਗਿਆਸਾ ਬੈਰਾਗੀ ਨੇ ਕਿਹਾ ਕਿ ਪਰਿਵਾਰ ਤੋਂ ਬਹੁਤ ਸਹਿਯੋਗ ਮਿਲ ਰਿਹਾ ਹੈ। ਲੋਕ ਫਕਰ ਵੀ ਕਰ ਰਹੇ ਹਨ। ਅਸੀਂ ਇਹ ਵੀ ਚਾਵਾਂਗੇ ਕਿ ਅਤੇ ਵੀ ਕੁੜੀਆਂ ਸਾਡੇ ਨਾਲ ਜੁੜਣ ਅਤੇ ਇਸ ਮਹਾਂਮਾਰੀ ਵਿੱਚ ਸਾਨੂੰ ਸਪਰੋਟ ਕਰਨ। ਇਹ ਅਪੀਲ ਕਰਾਂਗੇ ਕਿ ਲੋਕ ਘਰ ਵਿੱਚ ਰਹਿਣ ਅਤੇ ਸਰੁੱਖਿਅਤ ਰਹਿਣ
ਪੁਲਿਸ ਮਿੱਤਰ ਸੋਨਲ ਪਾਟੀਦਾਰ ਨੇ ਕਿਹਾ ਕਿ ਸਾਨੂੰ ਚੰਗਾ ਲਗ ਰਿਹਾ ਹੈ ਪੁਲਿਸ ਨਾ ਹੋ ਕੇ ਵੀ ਪੁਲਿਸ ਮਿੱਤਰ ਬਣ ਕੇ ਖੁਸ਼ੀ ਹੋ ਰਹੀ ਹੈ ਅਸੀਂ ਭਵਿੱਖ ਵਿੱਚ ਕਦੇ ਪੁਲਿਸ ਬਣੀਏ ਨਾ ਬਣੀਏ ਪਰ ਅਜੇ ਵੀ ਪੁਲਿਸ ਵਰਗਾ ਹੀ ਮਹਿਸੂਸ ਹੋ ਰਿਹਾ ਹੈ।
ਡੁੰਗਰਪੁਰ ਕੋਤਵਾਲੀ ਥਾਣਾ ਖੇਤਰ ਵਿੱਚ 26 ਪੁਲਿਸ ਮਿੱਤਰ ਤੈਨਾਤ ਕੀਤੇ ਗਏ ਹਨ। ਯਾਨੀ ਇਨ੍ਹਾਂ 6 ਮਹਿਲਾ ਪੁਲਿਸ ਮਿੱਤਰ ਦੇ ਇਲਾਵਾ 20 ਮਰਦ ਪੁਲਿਸ ਮਿਤਰ ਵੀ ਹਨ।
ਪੁਲਿਸ ਮਿੱਤਰ ਜਿਗਨੇਸ਼ ਵੈਸ਼ਨਵ ਨੇ ਕਿਹਾ ਕਿ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਸਾਡਾ ਜੋ ਜਨੂੰਨ ਹੈ ਲੋਕਾਂ ਵਿੱਚ ਜਾਗਰੂਕਤਾਂ ਆ ਜਾਵੇ ਇਸ ਲਈ ਸਾਡਾ ਸੰਕਲਪ ਹੈ ਕਿ ਸਾਡਾ ਜਿੰਨਾ ਵਧ ਤੋਂ ਵਧ ਲੋਕਾਂ ਨੂੰ ਹੋ ਸਕੇ, ਸੁਰੱਖਿਅਤ ਕਰੇ।
ਪੁਲਿਸ ਮਿੱਤਰ ਟੀਮ ਸਵੇਰੇ ਹੁੰਦੇ ਥਾਣੇ ਪਹੁੰਚਦੀ ਹੈ। ਇੱਥੇ ਉਨ੍ਹਾਂ ਨੂੰ ਉਨ੍ਹਾਂ ਦਾ ਚੈਕ ਪੁਆਇੰਟ ਮਿਲ ਜਾਂਦਾ ਹੈ। ਫਿਰ ਸਾਰੇ ਆਪਣੇ-ਆਪਣੇ ਪੁਆਇੰਟ ਉੱਤੇ ਪੁਲਿਸ ਦੇ ਨਾਲ ਤੈਨਾਤ ਹੋ ਜਾਂਦੇ ਹਨ।
ਸੀਆਈ ਦਿਲੀਪ ਦਾਨ ਨੇ ਕਿਹਾ ਕਿ ਡੁੰਗਰਪੁਰ ਸ਼ਹਿਰ ਦੀ ਜੋ ਐਂਟਰੀ ਪੁਆਇੰਟ ਹੈ ਅਤੇ ਜਿੱਥੇ ਸਭ ਤੋਂ ਵੱਧ ਆਵਾਜਈ ਰਹਿੰਦੀ ਹੈ ਅਤੇ ਆਵਾਜਾਈ ਦਾ ਦਬਾਅ ਰਹਿੰਦਾ ਹੈ ਉੱਥੇ ਅਸੀਂ ਪੁਲਿਸ ਮਿੱਤਰਾ ਨੂੰ ਵੱਖ-ਵੱਖ ਪੁਆਇੰਟ ਉੱਤੇ ਤੈਨਾਤ ਕੀਤਾ ਹੈ ਅਤੇ ਉਹ ਪੁਲਿਸ ਦਾ ਪੂਰਾ ਸਹਿਯੋਗ ਕਰ ਰਹੇ ਹਨ।
ਕੋਰੋਨਾ ਮਹਾਂਮਾਰੀ ਦੇ ਵੇਲੇ ਕੁੜੀਆਂ ਦਾ ਘਰ ਤੋਂ ਬਾਹਰ ਨਿਕਲਣ ਅਤੇ ਸੜਕਾਂ ਉੱਤੇ ਖੜ੍ਹੇ ਹੋ ਕੇ ਪੁਲਿਸ ਵਾਂਗ ਕੰਮ ਕਰਨ ਘੱਟ ਦੇਖਣ ਨੂੰ ਮਿਲਦਾ ਹੈ। ਆਮ ਤੌਰ 'ਤੇ ਕੁੜੀਆਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੀਆਂ ਹਨ। ਪਰ ਡੁੰਗਰਪੁਰ ਦੀ ਇਨ੍ਹਾਂ 6 ਕੁੜੀਆਂ ਨੇ ਪੁਲਿਸ ਮਿੱਤਰ ਬਣ ਕੇ ਅਨੌਖੀ ਮਿਸਾਲ ਕਾਇਮ ਕੀਤੀ ਹੈ।