ਚੰਡੀਗੜ੍ਹ: ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ 3 ਜੂਨ ਤੋਂ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਹੈ। ਮਿਲਖਾ ਸਿੰਘ ਕੋਰੋਨਾ ਪੋਜ਼ੀਟਿਵ ਹੈ। ਪੀਜੀਆਈ ਦੇ ਡਾਕਟਰਾਂ ਅਨੁਸਾਰ ਮਿਲਖਾ ਸਿੰਘ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਮਿਲਖਾ ਸਿੰਘ ਦੇ ਨੱਕ ਵਿਚ ਪਾਈ ਭੋਜਨ ਪਾਈਪ ਨੂੰ ਵੀ ਹਟਾ ਦਿੱਤਾ ਹੈ। ਹੁਣ ਉਹ ਖੁਦ ਖਾਣਾ ਖਾ ਰਹੇ ਹਨ। ਜਦੋਂ ਉਸਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਸੀ ਤਾਂ ਉਹ ਖੁਦ ਭੋਜਨ ਖਾਣ ਦੇ ਕਾਬਿਲ ਨਹੀਂ ਸਨ।
ਡਾਕਟਰਾਂ ਨੇ ਦੱਸਿਆ ਕਿ ਉਸ ਦਾ ਆਕਸੀਜਨ ਦਾ ਪੱਧਰ ਵੀ ਸਥਿਰ ਹੈ। ਉਨ੍ਹਾ ਨੂੰ ਆਮ ਵਹਾਅ ਵਿਚ ਆਕਸੀਜਨ ਦਿੱਤੀ ਜਾ ਰਹੀ ਹੈ। ਜਦੋਂ ਉਨ੍ਹਾ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਸੀ ਤਾਂ ਉਨਾ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਬਹੁਤ ਘੱਟ ਸੀ।
ਫਲਾਇੰਗ ਸਿੱਖ ਮਿਲਖਾ ਸਿੰਘ ਹੁਣ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਚੰਗਾ ਮਹਿਸੂਸ ਕਰ ਰਹੇ ਹਨ। ਡਾਕਟਰਾਂ ਨੇ ਇੱਕ ਹਫ਼ਤੇ ਬਾਅਦ ਫਿਰ ਉਨ੍ਹਾ ਦਾ ਕੋਵਿਡ ਟੈਸਟ ਕੀਤਾ ਜਿਸਦੀ ਰਿਪੋਰਟ ਪੋਜ਼ੀਟਿਵ ਆਈ ਹੈ। ਇਸ ਸਮੇਂ ਉਨਾ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪੋਜ਼ੀਟਿਵ ਹੈ। ਉਨ੍ਹਾ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚਲ ਰਿਹਾ ਹੈ। ਉਨ੍ਹਾ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਡਾਕਟਰਾਂ ਨੂੰ ਉਮੀਦ ਹੈ ਕਿ ਮਿਲਖਾ ਸਿੰਘ ਅਤੇ ਨਿਰਮਲ ਕੌਰ ਬਹੁਤ ਜਲਦੀ ਠੀਕ ਹੋ ਜਾਣਗੇ।