ਕੇਰਲਾ:ਦੇਸ਼ ਵਿੱਚ ਕੋੋਰੋਨਾ ਦਾ ਖਤਰਾ ਫਿਰ ਤੋਂ ਵਧਦਾ ਦਿਖਾਈ ਦੇ ਰਿਹਾ ਹੈ ਜਿਸਦੇ ਚੱਲਦੇ ਸੂਬਿਆਂ ਦੇ ਵੱਲੋਂ ਸਖਤਾਈ ਵਧਾਈ ਜਾ ਰਹੀ ਹੈ। ਕੇਰਲਾ ਵਿੱਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਕੇਂਦਰ ਸਰਕਾਰ ਵੱਲੋਂ 6 ਮੈਂਬਰੀ ਮਾਹਿਰ ਟੀਮ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ ਉਹ ਮਾਹਿਰ ਟੀਮ ਕੇਰਲਾ ਵਿੱਚ ਕੋਰੋਨਾ ਦੇ ਕੇਸਾਂ ਨੂੰ ਘਟਾਉਣ ਵਿੱਚ ਸਰਕਾਰ ਦੀ ਸਹਾਇਤਾ ਕਰੇਗੀ ਕਿਉਂਕਿ ਸੂਬੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ।
ਕੇਂਦਰ ਸਰਕਾਰ ਐਨਸੀਡੀਸੀ ਡਾਇਰੈਕਟਰ ਦੀ ਅਗਵਾਈ ਵਿਚ 6 ਮੈਂਬਰੀ ਟੀਮ ਕੇਰਲ ਭੇਜ ਰਹੀ ਹੈ। ਮਨਸੁਖ ਮੰਡਵੀਆ ਵੱਲੋਂ ਟਵੀਟ ਕਰਕੇ ਇਸ ਸਬੰਧੀ ਟੀਮ ਦਿੱਤੀ ਗਈ ਹੈ।