ਨਵੀਂ ਦਿੱਲੀ: ਭਾਰਤ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 42,766 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਹਿਣਤੀ 3,07,95,716 ਹੋ ਗਈ ਹੈ। 1,206 ਮੌਤਾਂ ਤੋਂ ਬਾਅਦ ਹੁਣ ਕੋਰੋਨਾ ਸੰਕਰਮਣ ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 4,07,145 ਹੋ ਗਈ ਹੈ। 45,254 ਨਵੇਂ ਡਿਸਚਾਰਜ ਤੋਂ ਬਾਅਦ ਕੁੱਲ ਡਿਸਚਾਰਜ ਦੀ ਗਿਣਤੀ 2,99,33,538 ਹੋਈ ਹੈ। ਦੇਸ਼ ’ਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,55,033 ਹੈ।
ਭਾਰਤ ਚ ਕੁੱਲ ਕੋਰੋਨਾ ਵਾਇਰਸ ਦੇ ਲਈ 19,55,225 ਸੈਂਪਲ ਟੇਸਟ ਕੀਤੇ ਗਏ। ਹੁਣ ਤੱਕ ਕੁੱਲ 42,90,41,970 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।