ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜੀ20 ਬੈਠਕ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਦੱਸਿਆ। ਉਨ੍ਹਾਂ ਕਿਹਾ, ਇਹ ਮਹਾਂਮਾਰੀ ਮਨੁੱਖਤਾ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਮੋੜ ਹੈ। ਉਨ੍ਹਾਂ ਨੇ ਜੀ20 ਸਮੂਹ ਦੇ ਕੁਸ਼ਲ ਕਾਰਜਕੁਸ਼ਲਤਾ ਲਈ ਭਾਰਤ ਦੀ ਆਈਟੀ ਪਾਵਰ ਦੇ ਸਹਿਯੋਗ ਦਾ ਪ੍ਰਸਤਾਵ ਦਿੱਤਾ।
ਪੀਐਮ ਮੋਦੀ ਨੇ ਕਿਹਾ ਕਿ 'ਕਿਤੋ ਵੀ ਕੰਮਕਾਜ' ਕੋਵਿਡ-19 ਤੋਂ ਬਾਅਦ ਦੀ ਦੁਨੀਆ 'ਚ ਇੱਕ ਨਿਊ ਨਾਰਮਲ ਹੈ।
ਉਨ੍ਹਾਂ ਨੇ ਵਰਚੁਅਲ ਜੀ20 ਸਕੱਤਰੇਤ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਬਾਅਦ ਦੁਨੀਆ ਲਈ ਇੱਕ ਨਵਾਂ ਗਲੋਬਲ ਇੰਡੈਕਸ ਵਿਕਸਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਇਸ ਗਲੋਬਲ ਇੰਡੈਕਸ ਵਿੱਚ ਚਾਰ ਮਹੱਤਵਪੂਰਨ ਤੱਤਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਇਨ੍ਹਾਂ ਚਾਰ ਤੱਤਾਂ ਵਿੱਚ ਇੱਕ ਵਿਸ਼ਾਲ ਪ੍ਰਤਿਭਾ ਪੂਲ ਦੀ ਸਿਰਜਣਾ, ਸਮਾਜ ਦੇ ਸਾਰੇ ਹਿੱਸਿਆਂ ਤੱਕ ਤਕਨੀਕੀ ਪਹੁੰਚ ਨੂੰ ਯਕੀਨੀ ਬਣਾਉਣਾ, ਪ੍ਰਬੰਧਕੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਧਰਤੀ ਮਾਤਾ ਨਾਲ ਬਚਾਅ ਦੀ ਭਾਵਨਾ ਨਾਲ ਪੇਸ਼ ਆਉਣਾ ਸ਼ਾਮਲ ਹੈ।