ਪੰਜਾਬ

punjab

ETV Bharat / bharat

ਕੋਰੋਨਾ ਸੰਕਟ: ਇਸ ਸਾਲ ਦਾ 'ਜੈਪੁਰ ਜਵੈਲਰੀ ਸ਼ੋਅ' ਰੱਦ, ਆਨਲਾਈਨ ਹੋਵੇਗਾ ਪੁਰਸਕਾਰ ਸਮਾਰੋਹ - ਕੋਰੋਨਾ ਵਾਇਰਸ ਮਹਾਂਮਾਰੀ

ਜੈਪੁਰ ਜਵੈਲਰੀ ਸ਼ੋਅ ਦਾ ਹਰ ਸਾਲ ਦਸੰਬਰ ਵਿੱਚ ਸੀਤਾਪੁਰਾ ਸਥਿਤ ਜੇਈਸੀਸੀ ਵਿੱਚ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਂਦਾ ਸੀ। ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਜੈਪੁਰ ਜਵੈਲਰੀ ਸ਼ੋਅ (ਜੇਜੇਐਸ) ਦਾ ਆਯੋਜਨ ਇਸ ਸਾਲ ਨਹੀਂ ਹੋਵੇਗਾ।

ਕੋਰੋਨਾ ਸੰਕਟ: ਇਸ ਸਾਲ ਦਾ 'ਜੈਪੁਰ ਜਵੈਲਰੀ ਸ਼ੋਅ' ਰੱਦ, ਆਨਲਾਈਨ ਹੋਵੇਗਾ ਪੁਰਸਕਾਰ ਸਮਾਰੋਹ
ਕੋਰੋਨਾ ਸੰਕਟ: ਇਸ ਸਾਲ ਦਾ 'ਜੈਪੁਰ ਜਵੈਲਰੀ ਸ਼ੋਅ' ਰੱਦ, ਆਨਲਾਈਨ ਹੋਵੇਗਾ ਪੁਰਸਕਾਰ ਸਮਾਰੋਹ

By

Published : Nov 22, 2020, 12:54 PM IST

ਜੈਪੁਰ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਲਾਨਾ ਜੈਪੁਰ ਜਵੈਲਰੀ ਸ਼ੋਅ (ਜੇਜੇਐਸ) ਦਾ ਆਯੋਜਨ ਇਸ ਸਾਲ ਨਹੀਂ ਕੀਤਾ ਜਾਵੇਗਾ।

ਜੇਜੇਐਸ ਦੇ ਪ੍ਰਧਾਨ ਵਿਮਲ ਚੰਦ ਸੁਰਾਣਾ ਨੇ ਦੱਸਿਆ ਕਿ ਇਹ ਫੈਸਲਾ ਸ਼ਨੀਵਾਰ ਨੂੰ ਹੋਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਪ੍ਰਦਰਸ਼ਨੀ ਹਰ ਸਾਲ ਦਸੰਬਰ ਵਿੱਚ ਸੀਤਾਪੁਰਾ ਸਥਿਤ ਜੇਈਸੀਸੀ ਵਿਖੇ ਲਗਾਈ ਜਾਂਦੀ ਹੈ।

ਜੇਜੇਐਸ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਕਮੇਟੀ ਨੇ ਪ੍ਰਦਰਸ਼ਨੀ ਦਾ 17ਵਾਂ ਸੰਸਕਰਣ ਅਗਲੇ ਸਾਲ 24 ਦਸੰਬਰ ਤੋਂ 27 ਦਸੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਪ੍ਰਦਰਸ਼ਨੀ ਦੌਰਾਨ ਆਯੋਜਿਤ ਹੋਣ ਵਾਲੇ ਪੁਰਸਕਾਰ ਦੀ ਰਸਮ ਇਸ ਸਾਲ ਵਰਚੁਅਲ ਤਰੀਕੇ ਨਾਲ ਕੀਤੇ ਜਾਣਗੇ।

ਦੱਸ ਦਈਏ ਕਿ ਰਾਜਸਥਾਨ ਵਿੱਚ ਕੋਰੋਨਾ ਦੀ ਲਾਗ ਦਾ ਅੰਕੜਾ 2,40,676 ਤੱਕ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ 2146 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ 21,951 ਯਾਨੀ ਲਗਭਗ 9 ਫੀਸਦੀ ਕੋਰੋਨਾ ਮਾਮਲੇ ਸਰਗਰਮ ਹਨ।

ABOUT THE AUTHOR

...view details