ਪੰਜਾਬ

punjab

ETV Bharat / bharat

ਮਣੀਪੁਰ 'ਚ ਫੌਜ 'ਤੇ ਹਮਲਾ, CO ਸਮੇਤ ਕਈ ਸ਼ਹੀਦ

ਜਾਣਕਾਰੀ ਮੁਤਾਬਕ ਇਹ ਹਮਲਾ ਮਣੀਪੁਰ ਦੇ ਚੂਰਾਚੰਦਪੁਰ ਦੇ ਸਿੰਘਾਟ 'ਚ ਹੋਇਆ। ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਦੇ ਕਾਫਲੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਕਾਫ਼ਲੇ ਵਿੱਚ ਕਮਾਂਡਿੰਗ ਅਫ਼ਸਰ ਦੇ ਪਰਿਵਾਰਕ ਮੈਂਬਰ ਅਤੇ ਤਤਕਾਲ ਕਾਰਵਾਈ ਟੀਮ ਦੇ ਮੈਂਬਰ ਵੀ ਮੌਜੂਦ ਸਨ।

ਮਣੀਪੁਰ 'ਚ ਫੌਜ 'ਤੇ ਹਮਲਾ, CO ਸਮੇਤ ਕਈ ਸ਼ਹੀਦ
ਮਣੀਪੁਰ 'ਚ ਫੌਜ 'ਤੇ ਹਮਲਾ, CO ਸਮੇਤ ਕਈ ਸ਼ਹੀਦ

By

Published : Nov 13, 2021, 3:50 PM IST

Updated : Nov 13, 2021, 4:03 PM IST

ਇੰਫਾਲ:ਮਣੀਪੁਰ(Manipur) ਵਿੱਚ ਫੌਜ ਦੀ ਟੁਕੜੀ 'ਤੇ ਆਈਡੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਟੁਕੜੀ 'ਤੇ ਘਾਤ ਲਗਾ ਕੇ ਬੈਠੇ ਅੱਤਵਾਦੀਆਂ ਨੇ ਹਮਲਾ ਕੀਤਾ। ਦੱਸਿਆ ਜਾਂਦਾ ਹੈ ਕਿ ਇਸ ਹਮਲੇ ਵਿੱਚ ਅਸਾਮ ਰਾਈਫਲਜ਼ ਦਾ ਸੀਓ ਸ਼ਹੀਦ(CEO of Assam Rifles martyred) ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਦੀ ਵੀ ਖ਼ਬਰ ਹੈ। ਕਈ ਹੋਰ ਜਵਾਨ ਵੀ ਸ਼ਹੀਦ ਹੋ ਗਏ ਹਨ।

ਜਾਣਕਾਰੀ ਮੁਤਾਬਕ ਇਹ ਹਮਲਾ ਮਣੀਪੁਰ ਦੇ ਚੂਰਾਚੰਦਪੁਰ ਦੇ ਸਿੰਘਾਟ(Singhat of Churachandpur) 'ਚ ਹੋਇਆ। ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਦੇ ਕਾਫਲੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਕਾਫ਼ਲੇ ਵਿੱਚ ਕਮਾਂਡਿੰਗ ਅਫ਼ਸਰ ਦੇ ਪਰਿਵਾਰਕ ਮੈਂਬਰ ਅਤੇ ਤਤਕਾਲ ਕਾਰਵਾਈ ਟੀਮ ਦੇ ਮੈਂਬਰ ਵੀ ਮੌਜੂਦ ਸਨ।

ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ(Manipur Chief Minister N. Biren Singh) ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, 'ਚੂਰਾਚੰਦਪੁਰ ਵਿੱਚ ਅੱਜ 46 ਏਆਰ ਦੇ ਕਾਫਲੇ 'ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਵਿੱਚ ਸੀਓ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕੁਝ ਕਰਮਚਾਰੀ ਮਾਰੇ ਗਏ ਸਨ। ਰਾਜ ਬਲ ਅਤੇ ਅਰਧ ਸੈਨਿਕ ਬਲ ਪਹਿਲਾਂ ਹੀ ਅੱਤਵਾਦੀਆਂ ਨੂੰ ਫੜਨ ਲਈ ਕੰਮ ਕਰ ਰਹੇ ਹਨ। ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ: ਦਿੱਲੀ 'ਚ ਪ੍ਰਦੂਸ਼ਣ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਦੋ ਦਿਨ ਦੇ ਲੌਕ ਡਾਊਨ ਬਾਰੇ ਵਿਚਾਰ ਕਰਨ ਲਈ ਕਿਹਾ

Last Updated : Nov 13, 2021, 4:03 PM IST

ABOUT THE AUTHOR

...view details