ਪੰਜਾਬ

punjab

ETV Bharat / bharat

ਲਿੰਚਿੰਗ ਨੂੰ ਲੈ ਕੇ ਘਿਰੇ ਰਾਹੁਲ, ਅਕਾਲੀ ਭਾਜਪਾ ਨੇ ਚੇਤੇ ਕਰਵਾਇਆ 1984

ਲਿੰਚਿੰਗ ਨੂੰ ਲੈ ਕੇ ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵੀਡੀਓ ਸ਼ੇਅਰ ਕਰਕੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਦਰਅਸਲ ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ 2014 ਤੋਂ ਪਹਿਲਾਂ 'ਲਿੰਚਿੰਗ' ਸ਼ਬਦ ਨਹੀਂ ਸੁਣਨ ਵਿੱਚ ਨਹੀਂ ਆਇਆ ਸੀ।

ਰਾਹੁਲ ਨੇ ਕਿਹਾ 2014 ਤੋਂ ਪਹਿਲਾਂ ਨਹੀਂ ਸੁਣਿਆ ਸੀ ਲਿੰਚਿੰਗ
ਰਾਹੁਲ ਨੇ ਕਿਹਾ 2014 ਤੋਂ ਪਹਿਲਾਂ ਨਹੀਂ ਸੁਣਿਆ ਸੀ ਲਿੰਚਿੰਗ

By

Published : Dec 21, 2021, 5:38 PM IST

Updated : Dec 21, 2021, 8:19 PM IST

ਹੈਦਰਾਬਾਦ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਦੇ ਇੱਕ ਟਵੀਟ ਨੂੰ ਲੈ ਕੇ ਸਿਆਸੀ ਵਿਵਾਦ ਛਿੜ ਗਿਆ ਹੈ। ਰਾਹੁਲ ਨੇ ਕਿਹਾ ਕਿ 2014 ਤੋਂ ਪਹਿਲਾਂ ਲਿੰਚਿੰਗ (LYNCHING) ਸ਼ਬਦ ਨਹੀਂ ਸੁਣਿਆ ਗਿਆ ਸੀ। ਉਨ੍ਹਾਂ ਦੇ ਟਵੀਟ 'ਤੇ ਭਾਜਪਾ ਨੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਨੇ ਉਨ੍ਹਾਂ ਨੂੰ ਰਾਜੀਵ ਗਾਂਧੀ ਦਾ ਇੱਕ ਵੀਡੀਓ ਦਿਖਾਇਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕੋਈ ਵੱਡਾ ਦਰੱਖਤ ਡਿੱਗਦਾ ਹੈ (ਇੰਦਰਾ ਗਾਂਧੀ ਦੀ ਹੱਤਿਆ), ਤਾਂ ਧਰਤੀ ਥੋੜ੍ਹੀ ਜਿਹੀ ਹਿੱਲਦੀ ਹੈ।

ਸੁਖਬੀਰ ਬਾਦਲ ਨੇ ਘੇਰਿਆ ਰਾਹੁਲ ਗਾਂਧੀ

ਸੁਖਬੀਰ ਬਾਦਲ (Sukhbir Badal) ਨੇ ਕਿਹਾ ਕਿ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਰਾਹੁਲ ਗਾਂਧੀ ਲਿੰਚਿੰਗ ਬਾਰੇ ਗੱਲ ਕਰ ਰਹੇ ਹਨ। ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਨੇ 1984 ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਤ ਗੋਲੀਆਂ, ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਸਗੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਵੀ ਕੀਤਾ।

ਅਮਿਤ ਮਾਲਵੀਆ ਨੇ ਰਾਹੁਲ 'ਤੇ ਸਾਧਿਆ ਨਿਸ਼ਾਨਾ

ਭਾਰਤੀ ਜਨਤਾ ਪਾਰਟੀ ਦੀ ਤਰਫੋਂ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ (Amit Malviya) ਨੇ ਰਾਹੁਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਟਵੀਟ ਕਰਕੇ ਦਿੱਤਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵੀਡੀਓ ਸ਼ੇਅਰ ਕੀਤਾ ਹੈ।

ਇਸ ਵੀਡੀਓ ਵਿੱਚ ਰਾਜੀਵ ਗਾਂਧੀ ਕਹਿ ਰਹੇ ਹਨ ਕਿ ਜਦੋਂ ਇੰਦਰਾਜੀ ਦੀ ਹੱਤਿਆ ਹੋਈ ਸੀ ਤਾਂ ਸਾਡੇ ਦੇਸ਼ ਵਿੱਚ ਕੁਝ ਦੰਗੇ ਹੋਏ ਸਨ। ਅਸੀਂ ਜਾਣਦੇ ਹਾਂ ਕਿ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਕਿੰਨਾ ਗੁੱਸਾ ਆਇਆ, ਕਿੰਨਾ ਗੁੱਸਾ ਸੀ ਅਤੇ ਕੁਝ ਦਿਨ੍ਹਾਂ ਤੱਕ ਮਹਿਸੂਸ ਹੋਇਆ ਕਿ ਭਾਰਤ ਕੰਬ ਰਿਹਾ ਹੈ। ਪਰ ਜਦੋਂ ਵੀ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਥੋੜ੍ਹੀ ਜਿਹੀ ਹਿੱਲਦੀ ਹੈ।

ਇਸ ਵੀਡੀਓ 'ਤੇ ਭਾਜਪਾ ਆਗੂ ਅਮਿਤ ਮਾਲਵੀਆ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਕਿ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਣ ਵਾਲੇ ਮੌਬ ਲਿੰਚਿੰਗ ਦੇ ਪਿਤਾਮਾ ਰਾਜੀਵ ਗਾਂਧੀ ਨੂੰ ਮਿਲੋ। ਜੋ ਸਿੱਖਾਂ ਦੇ ਜਨਸੰਹਾਰ ਨੂੰ ਸਹੀ ਠਹਿਰਾ ਰਹੇ ਹਨ। ਕਾਂਗਰਸੀ ਸੜਕਾਂ 'ਤੇ ਉਤਰ ਆਏ, 'ਖੂਨ ਕਾ ਬਦਲਾ ਖੂਨ ਸੇ ਲੇਂਗੇ' ਦੇ ਨਾਅਰੇ ਲਗਾਏ ਗਏ, ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਸਿੱਖਾਂ ਦੇ ਗਲਾਂ ਵਿਚ ਸੜਦੇ ਟਾਇਰ ਪਾ ਦਿੱਤੇ, ਸੜੀਆਂ ਲਾਸ਼ਾਂ ਨਾਲੀਆਂ ਵਿਚ ਸੁੱਟ ਦਿੱਤੀਆਂ ਗਈਆਂ।

ਰਾਹੁਲ ਗਾਂਧੀ ਦੀ ਟਵੀਟ

ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ 2014 ਤੋਂ ਪਹਿਲਾਂ ਲਿੰਚਿੰਗ ਸ਼ਬਦ ਸੁਣਨ ਵਿੱਚ ਨਹੀਂ ਆਉਂਦਾ ਸੀ।

ਮਨਜਿੰਦਰ ਸਿਰਸਾ ਨੇ ਰਾਹੁਲ ਗਾਂਧੀ 'ਤੇ ਕਸੇ ਤੰਜ

ਰਾਹੁਲ ਨੇ ਕਿਹਾ- 2014 ਤੋਂ ਪਹਿਲਾਂ ਨਹੀਂ ਸੁਣਿਆ ਸੀ ਲਿੰਚਿੰਗ

ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਰਾਹੁਲ ਗਾਂਧੀ ਦੇ ਟਵੀਟ ਜਾ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਕਿਹਾ ਉਹ ਠੀਕ ਕਿਹਾ ਕਿ ਕਿਉਂਕਿ ਉਸ ਦੇ ਪਿਤਾ ਨੇ ਦੁਨੀਆਂ ਦੀ ਸਭ ਤੋਂ ਵੱਡੀ ਮੌਬ ਲਿੰਚਿੰਗ ਕਰਵਾਈ 8 ਹਜ਼ਾਰ ਬੇਕਸੂਰ ਲੋਕਾਂ ਨੂੰ ਮਰਵਾਇਆ, ਅਤੇ ਉਸ ਤੋਂ ਬਾਅਦ ਬੋਲਿਆ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਤਾਂ ਥੋੜੀ ਹਿੱਲਦੀ ਹੈ।

ਉਨ੍ਹਾਂ ਕਿਹਾਕਿ ਰਾਹੁਲ ਗਾਂਧੀ ਦੇ ਪਿਤਾ ਲਈ 8 ਹਜ਼ਾਰ ਲੋਕਾਂ ਦਾ ਮਰਨਾ ਜਾਂ ਮਰਵਾਉਣਾ ਸਿਰਫ ਇੱਕ ਵੱਡੇ ਦਰੱਖਤ ਦੇ ਡਿੱਗਣ ਬਰਾਬਰ ਹੀ ਲੱਗਿਆ। ਇਨ੍ਹਾਂ ਨੂੰ ਉਦੋਂ ਮੌਬ ਲਿੰਚਿੰਗ ਸਮਝ 'ਚ ਆਈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਲ ਨਾਥ ਵਰਗੇ ਲੋਕ, ਸੱਜਣ ਕੁਮਾਰ ਜਿਹੇ ਲੋਕਾਂ ਦੇ ਕੋਸ ਖੋਲੇ, ਇੰਨ੍ਹਾਂ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰਨਾ ਸ਼ੁਰੂ ਕੀਤਾ, ਸਜਾਏ ਮੌਤ ਅਤੇ ਉਮਰ ਕੈਦ ਹੋਣੀ ਸ਼ੁਰੂ ਹੋਈ, ਜੇਲ ਵਿੱਚੋਂ ਬਾਹਰ ਨਹੀਂ ਨਿਕਲੇ ਉਦੋਂ ਰਾਹੁਲ ਗਾਂਧੀ ਨੂੰ ਸਮਝ ਵਿੱਚ ਆਇਆ ਕਿ ਮੇਰੇ ਪਿਤਾ ਤਾਂ ਦੇਸ਼ ਦਾ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਮੌਬ ਲਿੰਚਰ ਸੀ।

ਇਹ ਵੀ ਪੜ੍ਹੋ:ਗੋਲੀਕਾਂਡ ਦੇ ਪੀੜਤਾਂ ਨੂੰ ਨੌਕਰੀ ਲਈ ਸਿੱਧੂ ਨੇ ਸੀਐਮ ਨੂੰ ਪੱਤਰ ਲਿਖਿਆ

Last Updated : Dec 21, 2021, 8:19 PM IST

ABOUT THE AUTHOR

...view details