ਦੇਹਰਾਦੂਨ: ਲਗਾਤਾਰ ਵਿਵਾਦਾਂ 'ਚ ਆ ਰਹੇ ਯੋਗਾ ਗੁਰੂ ਬਾਬਾ ਰਾਮਦੇਵ ਇੱਕ ਤੋਂ ਬਾਅਦ ਇੱਕ ਵਾਇਰਲ ਹੁੰਦੇ ਬਿਆਨਾਂ ਤੋਂ ਬਾਅਦ ਸੁਰਖੀਆਂ 'ਚ ਹਨ। ਬਾਬਾ ਰਾਮਦੇਵ ਦੇ ਬਿਆਨ ਦੇਸ਼ ਦੇ ਡਾਕਟਰਾਂ ਨੂੰ ਬੁਰੀ ਤਰ੍ਹਾਂ ਚੁਭ ਰਹੇ ਹਨ। ਸ਼ਾਇਦ ਇਸੇ ਲਈ ਆਈ.ਐੱਮ.ਏ ਯੋਗਾ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਲਾਮਬੰਦ ਹੋ ਗਿਆ ਹੈ। ਦੇਸ਼ ਦੇ ਸਾਰੇ ਡਾਕਟਰਾਂ ਨੇ ਬਾਬੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਹੈ। ਅਜਿਹੀ ਸਥਿਤੀ 'ਚ ਸਾਰੀਆਂ ਪ੍ਰਤੀਕ੍ਰਿਆਵਾਂ ਦੇ ਬਾਵਜੂਦ ਬਾਬਾ ਰਾਮਦੇਵ ਰੁਕਣ ਦੇ ਮੂਡ 'ਚ ਨਹੀਂ ਹਨ।
ਬਾਬਾ ਰਾਮਦੇਵ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮਦੇਵ ਦੇਸ਼ ਭਰ ਦੇ ਉਦਯੋਗ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ 'ਬਾਬਾ ਰਾਮਦੇਵ ਨੂੰ ਗ੍ਰਿਫਤਾਰ ਤਾਂ ਉਨ੍ਹਾਂ ਦਾ ਬਾਪ ਵੀ ਕੋਈ ਨਹੀਂ ਕਰ ਸਕਦਾ'।
ਵੀਡੀਓ 'ਚ ਬਾਬੇ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਲੋਕਾਂ ਦਾ ਕੰਮ ਸੋਸ਼ਲ ਮੀਡੀਆ 'ਤੇ ਕੁਝ ਵੀ ਟ੍ਰੇਡਿੰਗ ਕਰਨਾ ਹੈ। ਕਦੇ ਰਾਮਦੇਵ ਗ੍ਰਿਫ਼ਤਾਰ ਤਾਂ ਕਦੇ ਠੱਗ ਰਾਮਦੇਵ। ਕਦੀ ਰਾਮਦੇਵ ਤੁਰੰਤ ਗ੍ਰਿਫਤਾਰ। ਬਾਅਦ 'ਚ ਬਾਬਾ ਰਾਮਦੇਵ ਨੂੰ ਹੱਸਦੇ ਹੋਏ ਕਹਿੰਦੇ ਸੁਣਿਆ ਜਾਂਦਾ ਹੈ ਕਿ ਇਸ ਸਭ 'ਚ ਚੰਗੀ ਗੱਲ ਇਹ ਹੈ ਕਿ ਇਸ ਰੁਝਾਨ 'ਚ ਹਮੇਸ਼ਾ ਉਹ ਸਿਖਰ 'ਤੇ ਰਹਿੰਦੇ ਹਨ।