ਸ਼ਿਲਾਂਗ:ਮੇਘਾਲਿਆ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਆਖਰਕਾਰ ਖ਼ਤਮ ਹੋ ਗਈ ਹੈ ਅਤੇ ਕੋਨਰਾਡ ਸੰਗਮਾ ਦੀ ਐਨਪੀਪੀ ਪਾਰਟੀ ਮੇਘਾਲਿਆ ਵਿੱਚ ਸਰਕਾਰ ਬਣਾਏਗੀ। UDP ਅਤੇ PDF ਨੇ ਸਰਕਾਰ ਬਣਾਉਣ ਲਈ ਕੋਨਰਾਡ ਸੰਗਮਾ ਦਾ ਸਮਰਥਨ ਕੀਤਾ ਹੈ। ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਸਰਕਾਰ ਬਣਾਉਣ ਲਈ ਕੋਨਰਾਡ ਸੰਗਮਾ ਨੂੰ ਸਮਰਥਨ ਦੇਣ ਲਈ ਚਿੱਠੀਆਂ ਲਿਖੀਆਂ ਹਨ।
ਜ਼ਿਕਰਯੋਗ ਹੈ ਕਿ ਮੇਘਾਲਿਆ ਵਿਧਾਨ ਸਭਾ ਚੋਣਾਂ ਦੇ 2 ਮਾਰਚ ਨੂੰ ਐਲਾਨੇ ਗਏ ਨਤੀਜਿਆਂ 'ਚ ਐਨਪੀਪੀ ਨੇ 26 ਸੀਟਾਂ ਜਿੱਤੀਆਂ ਸਨ। ਪਰ ਸਰਕਾਰ ਬਣਾਉਣ ਲਈ 26 ਸੀਟਾਂ ਕਾਫ਼ੀ ਨਹੀਂ ਸਨ। ਦੂਜੇ ਪਾਸੇ ਕਿਸੇ ਵੀ ਪਾਰਟੀ ਕੋਲ ਸਰਕਾਰ ਬਣਾਉਣ ਲਈ ਬਹੁਮਤ ਨਹੀਂ ਹੈ। ਉਦੋਂ ਤੋਂ ਸੂਬੇ 'ਚ ਕਿਸ ਦੀ ਸਰਕਾਰ ਬਣੇਗੀ ਨੂੰ ਲੈ ਕੇ ਅਟਕਲਾਂ ਚੱਲਦੀਆਂ ਰਹੀਆਂ।
ਇਸ ਦੌਰਾਨ ਕੋਨਰਾਡ ਸੰਗਮਾ ਵੱਲੋਂ ਸਰਕਾਰ ਬਣਾਉਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਤ੍ਰਿਣਮੂਲ ਕਾਂਗਰਸ ਦੇ ਮੁਕੁਲ ਸੰਗਮਾ ਸਰਕਾਰ ਬਣਾਉਣ ਦੀ ਦੌੜ ਵਿੱਚ ਸਨ ਪਰ ਐਤਵਾਰ ਨੂੰ ਯੂਪੀਡੀ ਅਤੇ ਪੀਡੀਐਫ ਵੱਲੋਂ ਸਮਰਥਨ ਦੇਣ ਤੋਂ ਬਾਅਦ ਕੋਨਰਾਡ ਸੰਗਮਾ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ। ਕੋਨਰਾਡ ਸੰਗਮਾ ਦੀ ਐਨਪੀਪੀ ਪਾਰਟੀ ਕੁੱਲ 45 ਵਿਧਾਇਕਾਂ ਨਾਲ ਸਰਕਾਰ ਬਣਾਏਗੀ।