ਦਿੱਲੀ: ਭਾਰਤੀ ਮੁਸਲਿਮ ਲੀਗ ਆਫ ਕੇਰਲ ਨੂੰ ਇਕ ਧਰਮ ਨਿਰਪੱਖ ਜਾਨੀ ਕਿ ਸੈਕੂਲਰ ਪਾਰਟੀ ਦੇ ਰੂਪ ਵਿੱਚ ਕਰਾਰ ਦੇਣ 'ਤੇ ਰਾਹੁਲ ਗਾਂਧੀ ਦੀ ਅਲੋਚਨਾਂ ਕਰਨ ਤੋਂ ਬਾਅਦ ਕਾਂਗਰਸ ਨੇ ਸ਼ੁਕਰਵਾਰ ਨੂੰ ਭਾਜਪਾ 'ਤੇ ਪਲਟਵਾਰ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਦੇ ਪੁਰਖਿਆਂ ਨੇ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਵਾਲੀ ਮੁਸਲਿਮ ਲੀਗ ਨਾਲ ਗਠਜੋੜ ਕੀਤਾ ਸੀ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕੀ ਤੁਸੀਂ ਅਨਪੜ੍ਹ ਹੋ ਭਾਈ? ਕੀ ਤੁਸੀਂ ਕੇਰਲਾ ਦੀ ਮੁਸਲਿਮ ਲੀਗ ਅਤੇ ਜਿਨਾਹ ਦੀ ਮੁਸਲਿਮ ਲੀਗ ਵਿੱਚ ਫਰਕ ਨਹੀਂ ਜਾਣਦੇ? ਜਿਨਾਹ ਦੀ ਮੁਸਲਿਮ ਲੀਗ ਉਹ ਹੈ ਜਿਸ ਨਾਲ ਤੁਹਾਡੇ ਪੁਰਖਿਆਂ ਨੇ ਗਠਜੋੜ ਕੀਤਾ ਸੀ।
ਉਨ੍ਹਾਂ ਕਿਹਾ, ਦੂਜੀ ਮੁਸਲਿਮ ਲੀਗ, ਜਿਸ ਨਾਲ ਭਾਜਪਾ ਦਾ ਗਠਜੋੜ ਸੀ। ਉਨ੍ਹਾਂ ਦੀ ਇਹ ਟਿੱਪਣੀ ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਵੱਲੋਂ ਕੇਰਲ ਦੀ ਮੁਸਲਿਮ ਲੀਗ ਨੂੰ ਧਰਮ ਨਿਰਪੱਖ ਪਾਰਟੀ ਕਹਿਣ 'ਤੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਣ ਤੋਂ ਬਾਅਦ ਆਈ ਹੈ। ਮਾਲਵੀਆ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਜਿਨਾਹ ਦੀ ਮੁਸਲਿਮ ਲੀਗ, ਜੋ ਧਾਰਮਿਕ ਲੀਹਾਂ 'ਤੇ ਭਾਰਤ ਦੀ ਵੰਡ ਲਈ ਜ਼ਿੰਮੇਵਾਰ ਸੀ, ਰਾਹੁਲ ਗਾਂਧੀ ਅਨੁਸਾਰ ਇੱਕ 'ਸੈਕੂਲਰ' ਪਾਰਟੀ ਸੀ। ਵਾਇਨਾਡ ਲਈ ਇਹ ਉਨ੍ਹਾਂ ਦੀ ਮਜਬੂਰੀ ਹੈ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇੰਡੀਅਨ ਮੁਸਲਿਮ ਲੀਗ ਪਾਰਟੀ ਲਈ 'ਪੂਰੀ ਤਰ੍ਹਾਂ ਧਰਮ ਨਿਰਪੱਖ' ਟਿੱਪਣੀ ਲਈ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ 'ਬਹੁਤ ਹੀ ਮੰਦਭਾਗਾ' ਹੈ ਕਿ ਦੇਸ਼ ਦੇ ਕੁਝ ਲੋਕ ਅਜੇ ਵੀ ਮੁਸਲਿਮ ਲੀਗ ਦਾ ਸਮਰਥਨ ਕਰਨ ਵਾਲੇ ਵਿਅਕਤੀ ਨੂੰ ਧਰਮ ਨਿਰਪੱਖ ਮੰਨਦੇ ਹਨ।
ਰਿਜਿਜੂ ਨੇ ਇਹ ਵੀ ਪੁੱਛਿਆ ਕਿ ਮੁਹੰਮਦ ਅਲੀ ਜਿਨਾਹ ਦੀ ਮੁਸਲਿਮ ਲੀਗ, ਜੋ ਧਾਰਮਿਕ ਲੀਹਾਂ 'ਤੇ ਭਾਰਤ ਦੀ ਵੰਡ ਲਈ "ਜ਼ਿੰਮੇਵਾਰ" ਸੀ, ਇੱਕ ਧਰਮ ਨਿਰਪੱਖ ਪਾਰਟੀ ਕਿਵੇਂ ਹੋ ਸਕਦੀ ਹੈ। ਭਾਜਪਾ ਨੇਤਾ ਨੇ ਟਵਿੱਟਰ 'ਤੇ ਕਿਹਾ ਕਿ ਜਿਨਾਹ ਦੀ ਮੁਸਲਿਮ ਲੀਗ ਧਰਮ ਨਿਰਪੱਖ ਪਾਰਟੀ ਹੈ? ਧਾਰਮਿਕ ਲੀਹਾਂ 'ਤੇ ਭਾਰਤ ਦੀ ਵੰਡ ਲਈ ਜ਼ਿੰਮੇਵਾਰ ਪਾਰਟੀ ਕੋਈ ਧਰਮ ਨਿਰਪੱਖ ਪਾਰਟੀ ਹੈ? ਇਹ ਬਹੁਤ ਮੰਦਭਾਗੀ ਗੱਲ ਹੈ ਕਿ ਭਾਰਤ ਵਿੱਚ ਕੁਝ ਲੋਕ ਅਜੇ ਵੀ ਮੁਸਲਿਮ ਲੀਗ ਦਾ ਸਮਰਥਨ ਕਰਨ ਵਾਲੇ ਵਿਅਕਤੀ ਨੂੰ ਧਰਮ ਨਿਰਪੱਖ ਮੰਨਦੇ ਹਨ।
ਭਾਰਤੀ ਯੂਨੀਅਨ ਮੁਸਲਿਮ ਲੀਗ ਕੇਰਲ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਦੀ ਸਹਿਯੋਗੀ ਹੈ। ਸੰਸਦ ਤੋਂ ਅਯੋਗ ਠਹਿਰਾਏ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਵਾਇਨਾਡ ਦੀ ਨੁਮਾਇੰਦਗੀ ਕੀਤੀ ਸੀ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਾਸ਼ਿੰਗਟਨ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੁਸਲਿਮ ਲੀਗ ਪੂਰੀ ਤਰ੍ਹਾਂ ਧਰਮ ਨਿਰਪੱਖ ਪਾਰਟੀ ਹੈ। ਉਨ੍ਹਾਂ ਇਹ ਟਿੱਪਣੀ ਕੇਰਲ 'ਚ ਮੁਸਲਿਮ ਲੀਗ ਨਾਲ ਗਠਜੋੜ 'ਤੇ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ, ਜਿੱਥੋਂ ਉਹ ਲੋਕ ਸਭਾ ਮੈਂਬਰ ਚੁਣੇ ਗਏ ਸਨ।