ਅਹਿਮਦਾਬਾਦ:ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਦਾਂਤਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਪਾਰਟੀ ਦੇ ਉਮੀਦਵਾਰ ਕਾਂਤੀ ਭਾਈ ਖਰੜੀ ਉੱਤੇ ਬੀਤੇ ਦਿਨ ਜਾਨਲੇਵਾ ਹਮਲਾ ਹੋ ਗਿਆ, ਜਿਹਨਾਂ ਨੇ ਜੰਗਲ ਵਿੱਚ ਲੁੱਕ ਨੇ ਆਪਣੀ ਜਾਨ ਬਚਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਦੇ ਦਾਂਤਾ ਹਲਕੇ ਤੋਂ ਉਮੀਦਵਾਰ ਕਾਂਤੀ ਭਾਈ ਖਰੜੀ ਨੇ ਕਿਹਾ ਕਿ ਮੈਂ ਆਪਣੇ ਇਲਾਕੇ ਵਿੱਚ ਚੋਣ ਪ੍ਰਚਾਰ ਕਰਨ ਜਾ ਰਿਹਾ ਸੀ ਕਿ ਰਸਤੇ ਵਿੱਚ ਮੇਰੇ ਉੱਤੇ ਹਮਲਾ ਹੋ ਗਿਆ ਤੇ ਮੈਂ ਉੱਥੋਂ ਭੱਜ ਗਿਆ। ਉਹਨਾਂ ਨੇ ਕਿਹਾ ਕਿ ਮੈਂ ਭੱਜ ਕੇ ਜੰਗਲ ਵਿੱਚ ਲੁੱਕ ਗਿਆ ਤੇ ਆਪਣੀ ਜਾਨ ਬਚਾਈ ਹੈ। ਖਰਾਡੀ ਨੇ ਕਿਹਾ ਕਿ ਜਦੋਂ ਸਾਡੀ ਕਾਰ ਵਾਪਸ ਆ ਰਹੀ ਸੀ ਤਾਂ ਕੁਝ ਕਾਰਾਂ ਨੇ ਸਾਡਾ ਪਿੱਛਾ ਕੀਤਾ। ਅਸੀਂ ਸੋਚਿਆ ਕਿ ਸਾਨੂੰ ਭੱਜਣਾ ਚਾਹੀਦਾ ਹੈ, ਅਸੀਂ 10-15 ਕਿਲੋਮੀਟਰ ਦੌੜੇ ਅਤੇ 2 ਘੰਟੇ ਜੰਗਲ ਵਿੱਚ ਲੁੱਕੇ ਰਹੇ।