ਨਵੀਂ ਦਿੱਲੀ: ਇੱਕ ਹੱਥ ਜਿੱਥੇ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਵਿਰੋਧ ਕਰ ਰਹੇ ਹਨ ਤੇ ਦੂਜੇ ਹੱਥ ਸੰਸਦ 'ਚ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਹੱਕਾਂ ਦੀ ਹਮਾਇਤ 'ਚ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਜਸਬੀਰ ਸਿੰਘ ਗਿੱਲ ਕਾਲੇ ਝੋਲੇ ਪਾ ਕੇ ਆੇ ਹਨ।
'ਜੈ ਜਵਾਨ ਜੈ ਕਿਸਾਨ' ਦੇ ਲਗਾਏ ਨਾਅਰੇ
ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ ਬਜਟ ਦਾ ਭਾਸ਼ਣ ਦੇ ਰਹੀ ਹੈ ਤੇ ਇਸ ਦੀ ਸ਼ੁਰੂਆਤ ਤੋਂ ਪਹਿਲਾਂ ਸਦਨ 'ਚ ਵਿਰੋਧੀ ਧਿਰ ਨੇ ਕਿਸਾਨ ਅੰਦੋਲਨ ਦੀ ਹਮਾਇਤ 'ਚ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਲਗਾਏ ਹਨ।
ਖੇਤੀ ਨਾਲ ਜੁੜੇ ਖੇਤਰਾਂ 'ਚ ਵੱਡੇ ਐਲਾਨ ਦੀ ਉਮੀਦ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਦੇ ਕਿਸਾਨ ਹੱਡ ਚੀਰਵੀਂ ਠੰਢ 'ਚ ਵੀ ਡੱਟ ਕੇ ਖੜ੍ਹੇ ਹਨ। ਸਰਕਾਰ ਤੋਂ ਨਾਰਾਜ਼ ਕਿਸਾਨਾਂ ਲਈ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕਿਸਾਨ ਦੀ ਐਮਐਸਪੀ ਤੇ ਫ਼ਸਲ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ 'ਕਿਸਾਨ ਸਨਮਾਨ ਨਿਧੀ' ਨੂੰ ਵਧਾਉਣ ਤੋਂ ਇਲਾਵਾ ਕਰਜ਼ੇ ਮੁਆਫ਼ ਕਰਨ ਦੀ ਮੰਗ ਵੀ ਕਰ ਰਹੇ ਹਨ।