ਨਵੀਂ ਦਿੱਲੀ: ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ (Senior Congress leader Kapil Sibal) ਨੇ ਰਾਹੁਲ ਗਾਂਧੀ (Rahul Gandhi) ਦਾ ਨਾਂ ਲਏ ਬਿਨ੍ਹਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹਾਈ ਕਮਾਂਡ (Congress High Command) ਨੂੰ ਜਲਦੀ ਤੋਂ ਜਲਦੀ ਸੀਡਬਲਯੂਸੀ (CWC) ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਲੋਕ ਕਾਂਗਰਸ ਪਾਰਟੀ (Congress Party) ਨੂੰ ਛੱਡ ਰਹੇ ਹਨ। ਸਿੱਬਲ (Kapil Sibal) ਨੇ ਕਿਹਾ ਕਿ ਕਾਂਗਰਸ ਛੱਡਣ 'ਤੇ ਲੋਕਾਂ ਦੇ ਆਪਣੇ ਆਪ 'ਤੇ ਸਵਾਲ ਹੈ।
ਕਪਿਲ ਸਿੱਬਲ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਦੇਰ ਰਾਤ ਨੌਜਵਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਕਪਿਲ ਸਿੱਬਲ ਦੀ ਗੱਡੀ ਦਾ ਸੀਸ਼ਾ ਵੀ ਤੋੜਿਆ ਗਿਆ ਅਤੇ ਨਾਲ ਹੀ ਸਿੱਬਲ ਦੇ ਘਰ ਵੱਲ ਟਮਾਟਰ ਵੀ ਸੁੱਟੇ ਗਏ। ਕਪਿਲ ਸਿੱਬਲ ਦੇ ਘਰ ਦੇ ਬਾਹਰ ਕੀਤੇ ਵਿਰੋਧ ਨੂੰ ਲੈਕੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਇਸ ਦੀ ਵਿਰੋਧਤਾ ਕੀਤੀ ਗਈ ਹੈ।
ਇਸ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਘਟਨਾ ਦੀ ਵਿਰੋਧਤਾ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ। ਮੁਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਨਿਰਸੰਦੇਹ ਇਸ ਗੁੰਡਾਗਰਦੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ਦੇ ਸਾਜਿਸ਼ ਰਚਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਾਂਗਰਸ ਖਿਲਾਫ਼ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਵਿਚਾਰ ਅਸਹਿਜ ਹੋ ਸਕਦੇ ਹਨ ਪਰ ਇਹ ਗੁੰਡਾਗਰਦੀ ਦਾ ਲਾਇਸੰਸ ਨਹੀਂ ਦਿੰਦਾ।
ਮੁਨੀਸ਼ ਤਿਵਾੜੀ ਨੇ ਕਿਹਾ ਕਿ ਕਪਿਲ ਸਿੱਬਲ ਦੀ ਕਾਰ ਦਾ ਸੀਸ਼ਾ ਤੋੜਿਆ ਗਿਆ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਅੰਦਰ ਟਮਾਟਰ ਸੁੱਟੇ ਗਏ। ਉਨ੍ਹਾਂ ਕਿਹਾ ਕਿ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ।
ਇਸ 'ਚ ਰਾਜ ਸਭਾ ਸਾਂਸਦ ਆਨੰਦ ਸ਼ਰਮਾ ਨੇ ਟਵੀਟ ਕੀਤਾ ਕਿ ਕਪਿਲ ਸਿੱਬਲ ਦੇ ਘਰ 'ਤੇ ਹਮਲੇ ਅਤੇ ਗੁੰਡਾਗਰਦੀ ਦੀਆਂ ਖ਼ਬਰਾਂ ਸੁਣ ਕੇ ਹੈਰਾਨ ਅਤੇ ਨਾਰਾਜ਼ ਹਾਂ, ਇਹ ਘਿਣਾਉਣੀ ਕਾਰਵਾਈ ਪਾਰਟੀ ਲਈ ਬਦਨਾਮੀ ਲਿਆਉਂਦੀ ਹੈ ਅਤੇ ਇਸਦੀ ਸਖ਼ਤ ਨਿੰਦਾ ਕਰਨ ਦੀ ਜ਼ਰੂਰਤ ਹੈ।