ਨਵੀਂ ਦਿੱਲੀ: ਬ੍ਰਿਟੇਨ 'ਚ ਆਪਣੇ ਬਿਆਨ ਨੂੰ ਲੈ ਕੇ ਹੋਏ ਹੰਗਾਮੇ ਅਤੇ ਸਰਕਾਰ ਵਲੋਂ ਮੁਆਫੀ ਮੰਗਣ ਦੀ ਮੰਗ ਦੇ ਵਿਚਕਾਰ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਏਲਾਰਾ ਨਾਂ ਦੀ ਵਿਦੇਸ਼ੀ ਇਕਾਈ 'ਤੇ ਸਵਾਲ ਚੁੱਕਦੇ ਹੋਏ ਅਡਾਨੀ ਸਮੂਹ ਅਤੇ ਸਰਕਾਰ 'ਤੇ ਨਵਾਂ ਹਮਲਾ ਬੋਲਿਆ ਹੈ। ਆਪਣੀ ਵਿਦੇਸ਼ ਯਾਤਰਾ ਤੋਂ ਦਿੱਲੀ ਪਰਤਣ ਤੋਂ ਬਾਅਦ ਗਾਂਧੀ ਨੇ ਦੋਸ਼ ਲਾਇਆ ਕਿ ਮਿਜ਼ਾਈਲ ਅਤੇ ਰਾਡਾਰ ਅਪਗ੍ਰੇਡ ਕਰਨ ਦਾ ਠੇਕਾ ਅਡਾਨੀ ਗਰੁੱਪ ਅਤੇ ਏਲਾਰਾ ਨੂੰ ਦਿੱਤਾ ਗਿਆ ਸੀ। ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ‘ਭਾਰਤ ਦੇ ਮਿਜ਼ਾਈਲ ਅਤੇ ਰਾਡਾਰ ਅਪਗ੍ਰੇਡ ਦੇ ਠੇਕੇ ਅਡਾਨੀ ਦੀ ਮਲਕੀਅਤ ਵਾਲੀ ਇੱਕ ਕੰਪਨੀ ਅਤੇ ਇਲਾਰਾ ਨਾਮ ਦੀ ਇੱਕ ਸ਼ੱਕੀ ਵਿਦੇਸ਼ੀ ਸੰਸਥਾ ਨੂੰ ਦਿੱਤੇ ਗਏ ਹਨ।’
ਏਲਾਰਾ ਨੂੰ ਕੌਣ ਕੰਟਰੋਲ ਕਰ ਰਿਹਾ ਹੈ ?:ਰਾਹੁਲ ਗਾਂਧੀ ਨੇ ਕਿਹਾ ਕਿਰਣਨੀਤਕ ਰੱਖਿਆ ਉਪਕਰਨਾਂ ਦਾ ਕੰਟਰੋਲ ਅਣਜਾਣ ਵਿਦੇਸ਼ੀ ਸੰਸਥਾਵਾਂ ਨੂੰ ਦੇ ਕੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਿਉਂ ਕੀਤਾ ਜਾ ਰਿਹਾ ਹੈ ? ਰਾਹੁਲ ਗਾਂਧੀ ਜਿੱਥੇ ਵਿਵਾਦਾਂ ਵਿੱਚ ਹਨ, ਉੱਥੇ ਹੀ ਵਿਰੋਧੀ ਧਿਰ ਅਡਾਨੀ ਵਿਵਾਦ ‘ਤੇ ਇੱਕਜੁੱਟ ਹੈ। ਤ੍ਰਿਣਮੂਲ ਕਾਂਗਰਸ ਹਾਲਾਂਕਿ ਕਾਂਗਰਸ ਦੀ ਅਗਵਾਈ ਵਾਲੀ ਗੁੱਟਬੰਦੀ ਤੋਂ ਦੂਰ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਬ੍ਰਿਟੇਨ ਦੇ ਭਾਸ਼ਣ ਵਿੱਚ ਰਾਹੁਲ ਗਾਂਧੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਮੁਆਫੀ ਮੰਗਣ ਤੋਂ ਇਨਕਾਰ ਕੀਤਾ ਹੈ।