ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਅਚਾਨਕ ਕੀਰਤੀ ਨਗਰ ਫਰਨੀਚਰ ਮਾਰਕੀਟ ਪਹੁੰਚ ਗਏ। ਇਸ ਦੌਰਾਨ ਉਹ ਉੱਥੇ ਕਈ ਤਰਖਾਣਾਂ ਨੂੰ ਮਿਲੇ। ਕਾਂਗਰਸ ਨੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਐਕਸ (ਪਹਿਲਾਂ ਟਵਿੱਟਰ) 'ਤੇ ਸ਼ੇਅਰ ਕੀਤੀਆਂ ਹਨ। ਹਾਲ ਹੀ 'ਚ ਉਹ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪੋਰਟਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਉਹ ਆਜ਼ਾਦਪੁਰ ਮੰਡੀ ਵਿੱਚ ਸਬਜ਼ੀ ਵਿਕਰੇਤਾਵਾਂ ਨੂੰ ਵੀ ਮਿਲੇ ਸਨ।
ਰਾਹੁਲ ਗਾਂਧੀ ਦੇ ਐਕਸ ਹੈਂਡਲ ਤੇ ਤਸਵੀਰ ਕੀਤੀ ਸ਼ੇਅਰ:ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਦੇ ਐਕਸ ਹੈਂਡਲ ਤੋਂ ਲਿਖਿਆ ਗਿਆ, 'ਅੱਜ ਮੈਂ ਦਿੱਲੀ ਦੇ ਕੀਰਤੀਨਗਰ 'ਚ ਏਸ਼ੀਆ ਦੇ ਸਭ ਤੋਂ ਵੱਡੇ ਫਰਨੀਚਰ ਬਾਜ਼ਾਰ ਗਿਆ ਅਤੇ ਤਰਖਾਣ ਭਰਾਵਾਂ ਨੂੰ ਮਿਲਿਆ। ਮਿਹਨਤੀ ਹੋਣ ਦੇ ਨਾਲ-ਨਾਲ ਉਹ ਕਮਾਲ ਦਾ ਕਲਾਕਾਰ ਵੀ ਹਨ। ਮਜਬੂਤੀ ਅਤੇ ਸੁੰਦਰਤਾ ਬਣਾਉਣ ਵਿੱਚ ਮਾਹਰ! ਅਸੀਂ ਬਹੁਤ ਗੱਲਾਂ ਕੀਤੀਆਂ, ਉਨ੍ਹਾਂ ਦੇ ਹੁਨਰ ਬਾਰੇ ਥੋੜ੍ਹਾ ਜਾਣਿਆ ਅਤੇ ਥੋੜ੍ਹਾ-ਥੋੜ੍ਹਾ ਸਿੱਖਣ ਦੀ ਕੋਸ਼ਿਸ਼ ਕੀਤੀ।
- Farmer Protest On Railway Track: 18 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ 'ਚ ਰੇਲਵੇ ਲਾਈਨਾਂ ਜਾਮ, ਕਈ ਰੇਲਾਂ ਹੋਈਆਂ ਰੱਦ
- Kejriwal Bunglow Controversy: ਕੇਜਰੀਵਾਲ ਦੇ ਬੰਗਲੇ ਦੀ ਉਸਾਰੀ ਵਿੱਚ ਬੇਨਿਯਮੀਆਂ ਹੀ ਨਹੀਂ, ਸਗੋਂ ਨਿਯਮਾਂ ਦੀ ਪਾਲਣਾ 'ਚ ਵੀ ਨੇ ਤਰੁਟੀਆਂ :ਸੀਬੀਆਈ
- US Visa to Indian: ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਵੱਡੀ ਖੁਸ਼ਖਬਰੀ, ਇਕ ਸਾਲ 'ਚ ਜਾਰੀ ਕੀਤੇ 10 ਲੱਖ ਵੀਜ਼ੇ