ਅਹਿਮਦਾਬਾਦ: ਕਾਂਗਰਸ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਦਾ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪਿਰਮਾਣ ਵਿੱਚ ਕੀਤਾ ਗਿਆ। ਇਸ ਮੌਕੇ ਉੱਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਉੱਥੇ ਮੌਜੂਦ ਰਹੇ। ਇਸ ਤੋਂ ਇਲਾਵਾ ਲੋਕਸਭਾ ਵਿੱਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਵੀ ਸ਼ਾਮਲ ਹੋਏ।
ਜੱਦੀ ਪਿੰਡ 'ਚ ਅਹਿਮਦ ਪਟੇਲ ਦਾ ਅੰਤਮ ਸਸਕਾਰ, ਰਾਹੁਲ ਗਾਂਧੀ ਰਹੇ ਮੌਜੂਦ - ਰਾਹੁਲ ਗਾਂਧੀ
ਕਾਂਗਰਸ ਦੇ ਸੀਨੀਅਰ ਲੀਡਰ ਅਹਿਮਦ ਪਟੇਲ ਦਾ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪਿਰਮਾਣ ਵਿੱਚ ਕੀਤਾ ਗਿਆ।
ਫ਼ੋਟੋ
ਇਸ ਤੋਂ ਪਹਿਲਾਂ ਪਟੇਲ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਸ਼ਾਮ ਵਡੋਦਰਾ ਹਵਾਈ ਅੱਡਾ ਉੱਤੇ ਉਤਾਰਿਆ ਗਿਆ। ਹਵਾਈ ਅੱਡੇ ਉੱਤੇ ਗੁਜਰਾਤ ਕਾਂਗਰਸ ਦੇ ਬਹੁਤੇ ਪ੍ਰਮੁੱਖ ਨੇਤਾ ਦੇਹ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੌਜੂਦ ਸਨ। ਉਥੇ ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਅੰਕਲੇਸ਼ਵਰ ਲੈ ਕੇ ਜਾਇਆ ਗਿਆ। ਅੰਕਲੇਸ਼ਵਰ ਦੇ ਇੱਕ ਹਸਪਤਾਲ ਵਿੱਚ ਰਾਤ ਨੂੰ ਅਹਿਮਦ ਪਟੇਲ ਦੀ ਮ੍ਰਿਤਕ ਦੇਹ ਨੂੰ ਰਖਿਆ ਗਿਆ ਸੀ।