ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤੀ ਪ੍ਰੈੱਸ ਕਾਨਫਰੰਸ ਹਲਕਾ ਦੱਖਣੀ ਦੇ ਵਿੱਚ ਕਈ ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਤੱਕ 88 ਐਲਾਨ ਕਰ ਦਿੱਤਾ। ਮਜੀਠੀਆ ਨੇ ਕਿਹਾ ਕਿ ਸਿਰਫ਼ 12 ਹੀ ਲਾਗੂ ਹੋ ਸਕੇ ਹਨ (Only 12 out of 88 announcements fulfilled)।
88 ਵਿੱਚੋਂ 12 ਐਲਾਨ ਹੀ ਹੋਏ ਪੂਰੇ
ਅੰਮ੍ਰਿਤਸਰ ਪੁੱਜੇ ਸਾਬਕਾ ਅਕਾਲੀ ਮੰਤਰੀ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਕੈਬਨਿਟ ਦੇ ਵਿਚ 88 ਦੇ ਗ਼ਰੀਬ ਐਲਾਨ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ 12 ਹੀ ਲਾਗੂ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਰੇਤ ਪੁਰਾਣੇ ਰੇਟ ਤੇ ਵਿਕ ਰਹੀ ਹੈ (No change in sand rate) ਤੇ ਬਿਜਲੀ ਵੀ ਸਸਤੀ ਨਹੀਂ ਹੋਈ (No electricity rate cut down) ਤੇ ਕੱਚੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹ ਵੀ ਪੱਕੇ ਨਹੀਂ ਕੀਤੇ ਗਏ (No contractual employees regularized)। ਉਨ੍ਹਾਂ ਕਿਹਾ ਕਿ ਇਹ ਐਲਾਨ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ।
ਸੀਐਮ ਚੰਨੀ ਅਸਲ ਵਿੱਚ ਹਨ ਐਲਾਨਜੀਤ ਸਿੰਘ ਚੰਨੀ:ਮਜੀਠੀਆ
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲ 20 ਦਿਨ ਹੀ ਰਹਿ ਗਏ ਤੇ ਐਲਾਨ ਐਲਾਨ ਹੀ ਕਰੀ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਦਾ ਨਾਮ ਐਲਾਨਜੀਤ ਸਿੰਘ ਚੰਨੀ ਰੱਖ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦੇ ਕਈ ਚੈਨਲਾਂ ਉੱਤੇ ਕਾਰਵਾਈ ਹੋਈ ਹੈ ਤੇ ਫਾਸਫੇਟ ਨਾਲ ਜੁੜੇ ਲੋਕਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਕੇਬਲ ਮਾਫੀਆ ਦੇ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਜਾਣਕਾਰੀ ਹੋਣ ਤੋਂ ਬਾਅਦ ਠੋਕੋ ਤਾੜੀ ਨੇ ਕਿਹਾ ਕਿਹਾ ਇਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ।
ਕਾਂਗਰਸ ਦਾ ਚਿਹਰਾ ਚੰਨੀ ਜਾਂ ਹੋਰ, ਸਪਸ਼ਟ ਕਰੇ ਪਾਰਟੀ
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ 2022 ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਚੰਨੀ ਹੈ ਜਾਂ ਕੋਈ ਹੋਰ ਇਸ ਗੱਲ ਨੂੰ ਕਾਂਗਰਸ ਸਪੱਸ਼ਟ ਕਿਉਂ ਨਹੀਂ ਕਰਦੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖੁਦ ਕਹਿੰਦਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਕੇਵਲ ਲਾਲੀਪਾਪ ਹਨ। ਉੱਥੇ ਹੀ ਮਜੀਠੀਆ ਨੇ ਗੁਰਪਤਵੰਤ ਸਿੰਘ ਪਨੂੰ ਦੇ ਭਰਾ ਨੂੰ ਕਾਂਗਰਸ ਦੇ ਉੱਚ ਅਹੁਦੇ ’ਤੇ ਨਿਯੁਕਤ ਕਰਨ ਬਾਰੇ ਕਿਹਾ ਕਿ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਉਨ੍ਹਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਸ ਵਿਅਕਤੀ ਨੂੰ ਚੇਅਰਮੈਨ ਲਗਾ ਰਹੀ ਹੈ, ਜਿਸ ਦਾ ਵਿਰੋਧ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਹੀ ਕਰ ਰਹੇ ਹਨ।