ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ ਬਣਾਏ ਗਏ ਤਿੰਨ ਮੈਂਬਰੀ ਪੈਨਲ ਵੱਲੋਂ ਵਿਧਾਇਕਾਂ , ਮੰਤਰੀਆਂ ਤੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਦਿਲ ਦੀ ਜਾਣਨ ਤੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਆਖ਼ਰ ਪੱਲੜਾ ਕਿਸ ਦੇ ਹੱਕ 'ਚ ਲਿਫਦਾ ਹੈ ਤੇ ਪਾਸਕ ਕਿਸ ਦੇ ਪੱਲੇ 'ਚ ਰਹਿੰਦਾ ਹੈ।
Congress Clash : ਮਨੀਸ਼ ਤਿਵਾੜੀ ਨੇ 'ਕਵਰ' ਕੀਤਾ ਪੰਜਾਬ ਕਾਂਗਰਸ ਦਾ ਕਲੇਸ਼ - ਕਾਂਗਰਸੀ ਨੇਤਾ ਮਨੀਸ਼ ਤਿਵਾੜੀ
ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ ਬਣਾਏ ਗਏ ਤਿੰਨ ਮੈਂਬਰੀ ਪੈਨਲ ਵੱਲੋਂ ਵਿਧਾਇਕਾਂ, ਮੰਤਰੀਆਂ ਤੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਦਿਲ ਦੀ ਜਾਣਨ ਅਤੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਦਾ ਕਹਿਣਾ ਹੈ ਪੰਜਾਬ ਕਾਂਗਰਸ 'ਚ ਕੋਈ ਝਗੜਾ ਨਹੀਂ ਹੈ।
ਇਸ ਬਾਰੇ ਕਾਂਗਰਸ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਵੱਡਾ ਬਿਆਨ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਕਿਹਾ ਪੰਜਾਬ ਕਾਂਗਰਸ 'ਚ ਕੋਈ ਝਗੜਾ ਨਹੀਂ ਹੈ ਤੇ ਜਿਥੋਂ ਤੱਕ ਕਮੇਟੀ ਨਾਲ ਗੱਲਬਾਤ ਕਰਨ ਦਾ ਸਵਾਲ ਹੈ ਤਾਂ ਇਹ ਗੱਲਬਾਤ ਗੁਪਤ ਰੱਖੀ ਗਈ ਹੈ। ਸਮਿਤੀ ਨੇ ਜੋ ਵੀ ਸਵਾਲ ਪੁੱਛੇ ਮੈਂ ਉਨ੍ਹਾਂ ਦਾ ਜਵਾਬ ਦਿੱਤਾ। ਪੰਜਾਬ ਕਾਂਗਰਸ ਵਿਚਾਲੇ ਕੋਈ ਆਂਤਰਿਕ ਕਲੇਸ਼ ਨਹੀਂ ਹੈ।
ਇਹ ਕਾਂਗਰਸ ਪਾਰਟੀ ਦੀ ਪ੍ਰਥਾ ਤੇ ਰਿਵਾਇਤ ਰਹੀ ਹੈ ਕਿ ਜਿਸ ਸੂਬੇ 'ਚ ਚੋਣਾਂ ਲੜ੍ਹਦੇ ਹਾਂ, ਉਥੇ ਚੋਣਾਂ ਦੀ ਰਣਨੀਤੀ ਕੀਤ ਹੋਣੀ ਚਾਹੀ ਹੈ। ਚੋਣਾਂ ਦੇ ਮੁੱਦੇ ਕੀ ਹੋਣ ਚਾਹੀਦੇ ਹਨ ਤੇ ਲੋਕਾਂ ਸਾਹਮਣੇ ਕੀਤ ਰੱਖਣਾ ਚਾਹੀਦਾ ਹੈ। ਇਅਸੀਂ ਰਾਜ ਵਿਚ ਚੋਣਾਂ ਲੜਦੇ ਹਾਂ. ਉਥੇ ਚੋਣਾਂ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਚੋਣਾਂ ਦੇ ਮੁੱਦੇ ਕੀ ਹੋਣੇ ਚਾਹੀਦੇ ਹਨ, ਲੋਕਾਂ ਸਾਹਮਣੇ ਕੀ ਰੱਖਣਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਚਰਚਾ ਕੀਤੀ ਗਈ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੈ ਤੇ ਨਾਂ ਹੀ ਇਹ ਆਖਰੀ ਸਮਾਂ ਹੋਵੇਗਾ। ਹਰ ਰਾਜਨੀਤਿਕ ਪਾਰਟੀ ਦੀ ਇਹ ਰਿਵਾਇਤ ਹੈ ਕਿ ਜਿਥੇ ਵੀ ਚੋਣਾਂ ਹੁੰਦੀਆਂ ਹਨ, ਉਸ ਚੋਣ ਦੀ ਰਣਨੀਤੀ ਨੂੰ ਧਿਆਨ ਵਿਚ ਰੱਖਦਿਆਂ, ਸੂਬੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਸੀਨੀਅਰ ਆਗੂ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ।