ਪੰਜਾਬ

punjab

ETV Bharat / bharat

ਟੋਕੀਓ ਪੈਰਾਲੰਪਿਕਸ: ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ - ਚੀਨੀ ਵਿਰੋਧੀ ਨੂੰ ਹਰਾਇਆ

ਭਾਵਿਨਾ ਪਟੇਲ ਨੇ ਟੋਕੀਓ ਵਿੱਚ ਪੈਰਾਲੰਪਿਕ ਦੇ ਟੇਬਲ ਟੈਨਿਸ ਵਿੱਚ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।

ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ
ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

By

Published : Aug 29, 2021, 9:47 AM IST

Updated : Aug 29, 2021, 10:26 AM IST

ਚੰਡੀਗੜ੍ਹ:ਭਾਵਿਨਾ ਪਟੇਲ ਨੇ ਟੋਕੀਓ ਵਿੱਚ ਪੈਰਾਲੰਪਿਕ ਦੇ ਟੇਬਲ ਟੈਨਿਸ ਵਿੱਚ ਚਾਂਦੀ ਦਾ ਤਗਮਾ ਜਿੱਤਣ 'ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਸਾਡਾ ਮਾਣ ਵਧਾਇਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਭਾਵਿਨਾ ਪਟੇਲ ਨੂੰ ਵਧਾਈ ਦਿੱਤੀ ਹੈ।

ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਉਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਭਾਵਿਨਾ ਪਟੇਲ ਨੂੰ ਵਧਾਈ ਦਿੱਤੀ ਹੈ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਕਮਾਲ ਦੀ ਭਾਵਿਨਾ ਪਟੇਲ ਨੇ ਇਤਿਹਾਸ ਲਿਖਿਆ ਹੈ! ਉਹ ਘਰ ਵਿੱਚ ਇਤਿਹਾਸਕ ਚਾਂਦੀ ਦਾ ਤਮਗਾ ਲੈ ਕੇ ਆਈ ਹੈ। ਇਸਦੇ ਲਈ ਉਸਨੂੰ ਵਧਾਈ, ਉਸ ਦੀ ਜੀਵਨ ਯਾਤਰਾ ਪ੍ਰੇਰਣਾਦਾਇਕ ਹੈ ਅਤੇ ਹੋਰ ਨੌਜਵਾਨਾਂ ਨੂੰ ਖੇਡਾਂ ਵੱਲ ਵੀ ਖਿੱਚੇਗੀ।

ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਇਹ ਵੀ ਪੜੋ: ਟੋਕੀਓ ਪੈਰਾਲੰਪਿਕਸ: ਭਾਵਿਨਾ ਪਟੇਲ ਨੇ ਜਿੱਤਿਆ ਚਾਂਦੀ ਦਾ ਤਗਮਾ

ਉਥੇ ਹੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਭਾਵਿਨ ਪਟੇਲ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ ਕਿ ‘ਰਾਸ਼ਟਰੀ ਖੇਡ ਦਿਵਸ ਦੇ ਮੌਕੇ 'ਤੇ ਭਾਰਤ ਨੇ ਸਿਲਵਰ ਮੈਡਲ ਜਿੱਤਿਆ! ਭਾਵਿਨਾ ਨੇ ਟੋਕੀਓ ਪੈਰਾਲੰਪਿਕਸ 2020 ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ! ਪੈਰਾਲਿੰਪਿਕਸ ਦੀ ਸ਼ਾਨਦਾਰ ਸ਼ੁਰੂਆਤ ! ਭਾਵਿਨਾ ਪੈਰਾ ਟੀਟੀ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।

ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਭਾਵਿਨਾ ਪਟੇਲ ਨੂੰ ਵਧਾਈਆਂ ਦਿੱਤੀਆਂ ਹਨ।

ਭਾਵਿਨਾ ਪਟੇਲ ਨੂੰ ਹਰ ਪਾਸਿਓਂ ਮਿਲ ਰਹੀਆਂ ਹਨ ਵਧਾਈਆਂ

ਦੱਸ ਦਈਏ ਕਿ ਇਹ ਮੈਡਲ ਭਾਰਤ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ 53 ਸਾਲ ਪਹਿਲਾਂ ਭਾਰਤ ਦੀ ਤਰਫ ਤੋਂ ਮੁਰਲੀਕਾਂਤ ਕੇਤਕਰ ਇਜ਼ਰਾਈਲ ਵਿੱਚ 1968 ਦੀਆਂ ਪੈਰਾਲਿੰਪਿਕ ਖੇਡਾਂ ਵਿੱਚ 32 ਦੇ ਗੇੜ ਵਿੱਚ ਪਹੁੰਚੇ ਸਨ। ਇਸ ਤੋਂ ਬਾਅਦ, ਟੋਕੀਓ 2020 ਵਿੱਚ ਭਾਵਿਨਾ ਨੇ ਟੇਬਲ ਟੈਨਿਸ ਵਿੱਚ ਇੱਕ ਨਵਾਂ ਸਥਾਨ ਪ੍ਰਾਪਤ ਕੀਤਾ ਹੈ।

ਇਸ ਤੋਂ ਪਹਿਲਾਂ ਭਾਵਿਨਾ ਨੇ ਵਿਸ਼ਵ ਦੀ ਨੰਬਰ 3 ਅਤੇ 2016 ਦੇ ਰੀਓ ਪੈਰਾਲੰਪਿਕਸ ’ਚ ਚਾਂਦੀ ਤਮਗਾ ਜੇਤੂ ਮਿਆਂਓ ਨੂੰ ਸੈਮੀਫਾਈਨਲ ਵਿੱਚ 3-2 (7-11, 11-7, 11-4, 9-11, 11-8) ਨਾਲ ਹਰਾ ਕੇ 34ਮਿੰਟ ’ਚ ਜਿੱਤ ਹਾਸਲ ਕੀਤੀ ਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਜਿਸ ਤੋਂ ਮਗਰੋਂ ਪੈਰਾਲਿੰਪਿਕ ਖੇਡਾਂ ਵਿੱਚ ਟੇਬਲ ਟੈਨਿਸ ਵਿੱਚ ਭਾਰਤ ਨੇ ਆਪਣਾ ਪਹਿਲਾ ਤਗਮਾ ਪੱਕਾ ਕੀਤਾ ਸੀ।

ਇਹ ਵੀ ਪੜੋ: 30,000 ਫੁੱਟ ਦੀ ਉਚਾਈ 'ਤੇ ਅਸਮਾਨ ’ਚ ਹੋਇਆ ਬੱਚੀ ਦਾ ਜਨਮ !

ਭਾਵਿਨਾ ਨੇ ਕਿਹਾ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਕਿਸੇ ਚੀਨੀ ਵਿਰੋਧੀ ਨੂੰ ਹਰਾਇਆ ਹੈ। ਇਹ ਮੇਰੇ ਲਈ ਵੱਡੀ ਪ੍ਰਾਪਤੀ ਹੈ। ਹਰ ਕੋਈ ਮੈਨੂੰ ਕਹਿੰਦਾ ਸੀ ਕਿ ਚੀਨੀ ਖਿਡਾਰੀ ਨੂੰ ਹਰਾਉਣਾ ਅਸੰਭਵ ਹੈ।

Last Updated : Aug 29, 2021, 10:26 AM IST

ABOUT THE AUTHOR

...view details