ਲਖਨਊ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਭ ਤੋਂ ਜਿਆਦਾ ਅਸਰ ਗਰੀਬ, ਕਮਜੋਰ ਅਤੇ ਮਜ਼ਦੂਰਾਂ ਤੇ ਪੈ ਰਿਹਾ ਹੈ। ਵਾਇਰਸ ਦੀ ਵਜ੍ਹਾਂ ਕਾਰਨ ਰੁਜ਼ਗਾਰ ਠੱਪ ਹੋ ਚੁੱਕੇ ਹਨ। ਜਿਸ ਕਾਰਨ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲ ਰਹੀ ਹੈ। ਯੂਪੀ ਚ 1 ਮਈ ਤੋਂ ਲੌਕਡਾਊਨ ਜਾਰੀ ਹੈ। ਅਜਿਹੇ ਚ ਜਿੱਥੇ ਮਜਦੂਰਾਂ ਦੇ ਕੰਮ ਧੰਦਿਆ ਤੇ ਕਾਫੀ ਅਸਰ ਪਾਇਆ ਹੈ ਉੱਥੇ ਹੀ ਦੂਜੇ ਪਾਸੇ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲੇ ਲੋਕ ਵੀ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੇ ਸਾਹਮਣੇ ਵੀ ਰੋਜ਼ੀ ਰੋਟੀ ਦਾ ਸੰਕਟ ਆ ਗਿਆ ਹੈ। ਅਜਿਹੇ ’ਚ ਇਸ ਵਾਰ ਸਰਕਾਰ ਦੀ ਕਮਿਉਨਿਟੀ ਰਸੋਈ ਵੀ ਲੋਕਾਂ ਦਾ ਢਿੱਡ ਭਰਨ ਦੇ ਲਈ ਨਹੀਂ ਚਲ ਰਹੀ ਹੈ।
ਇਸ ਵਿਚਾਲੇ ਰਾਜਧਾਨੀ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਗੁਰਦੁਆਰਿਆਂ ਦੇ ਜਰੀਏ ਲੰਗਰ ਸੇਵਾ ਸ਼ੁੁਰੂ ਕੀਤੀ ਜਾਵੇ ਅਤੇ ਚੌਰਾਹੇ ਤੋਂ ਲੈ ਕੇ ਘਰ ਚ ਰਹਿ ਰਹੇ ਕੋਵਿਡ-19 ਮਰੀਜ਼ਾਂ ਤੱਕ ਖਾਣਾ ਪਹੁੰਚਾਇਆ ਜਾਵੇ। ਰਾਜਧਾਨੀ ਦੇ ਸਦਰ ਅਤੇ ਨਾਕਾ ਗੁਰਦੁਆਰੇ ਤੋਂ ਇਸ ਤਰ੍ਹਾਂ ਦੀ ਪਹਿਲਾ ਚਲ ਰਹੀ ਹੈ। ਇੱਥੋ ਹਰ ਦਿਨ ਹਜ਼ਾਰਾ ਦੀ ਗਿਣਤੀ ’ਚ ਲੰਗਰ ਸੇਵਾ ਦੇ ਜਰੀਏ ਮਜਦੂਰ, ਕਮਜ਼ੋਰ ਅਤੇ ਠੇਲਾ ਰਿਕਸ਼ਾ ਚਾਲਕਾਂ ਦਾ ਢਿੱਡ ਭਰਿਆ ਜਾ ਰਿਹਾ ਹੈ। ਇਸਦੇ ਨਾਲ ਹੀ ਗੁਰਦੁਆਰਾ ਵੱਲੋਂ ਆਰਟੀ ਪੀਸੀਆਰ ਜਾਂਚ ਦੇ ਨਾਲ ਆਕਸੀਜਨ ਕੰਸਟ੍ਰੇਟਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਕੋਵਿਡ-19 ਮਰੀਜ਼ਾਂ ਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾਉਣ ਦੇ ਲਈ ਮੁਫਤ ਐਂਬੁਲੇਂਸ ਸੇਵਾ ਵੀ ਜਾਰੀ ਹੈ। ਸਮਾਜ ਸੇਵੀਆਂ ਦੇ ਦੁਆਰਾ ਗਰੀਬਾਂ ਦੇ ਲਈ ਚਲਾਏ ਜਾ ਰਹੇ ਕਿਚਨ ਦੇ ਜਰੀਏ ਉਨ੍ਹਾਂ ਨੂੰ ਖਾਣਾ ਮਿਲ ਰਿਹਾ ਹੈ।
ਰਾਜਧਾਨੀ ਦੇ ਨਾਕਾ ਗੁਰਦੁਆਰਾ ਦੇ ਦੁਆਰਾ ਹਰ ਰੋਜ਼ ਕੋਵਿਡ ਸੰਕ੍ਰਮਿਤ ਮਰੀਜ਼ਾਂ ਦੇ ਘਰਾਂ ਚ ਖਾਣਾ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ ਚੌਰਾਹਿਆਂ ’ਤੇ ਲੰਗਰ ਸੇਵਾ ਦੁਆਰਾ ਗਰੀਬਾਂ ਦਾ ਢਿੱਡ ਭਰਿਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਗਰੀਬਾਂ ਨੂੰ ਭੁੱਖਮਰੀ ਤੋਂ ਬਚਾ ਰਹੀ ਹੈ। ਕੋਵਿਡ-19 ਮਰੀਜ਼ਾਂ ਦੇ ਲਾਸ਼ਾਂ ਨੂੰ ਲੱਭਣ ਦੇ ਲਈ ਐਂਬੁਲੇਂਸ ਵੀ ਸੰਚਾਲਿਤ ਕਰ ਰਹੇ ਹਨ। ਇਸਦੇ ਨਾਲ ਹੀ ਆਰਟੀ ਪੀਸੀਆਰ ਦੀ ਜਾਂਚ ਅਤੇ ਆਕਸੀਜਨ ਕੰਸਟ੍ਰੇਟਰ ਵੀ ਮੁਫ਼ਤ ਚ ਜਰੂਰਤਮੰਦਾਂ ਨੂੰ ਦੇ ਰਿਹਾ ਹੈ।
ਕਮਿਉਨਿਟੀ ਰਸੋਈ ਦੇ ਬੰਦ ਹੋਣ ਨਾਲ ਮਜਦੂਰ ਨਿਰਾਸ਼
ਸਾਲ 2020 ਚ ਕੋਰੋਨਾ ਮਹਾਂਮਾਰੀ ਦੇ ਪਹਿਲੇ ਲਹਿਰ ਦੇ ਦੌਰਾਨ ਜਿੱਥੇ ਲੌਕਡਾਊਨ ਦਾ ਸਖਤੀ ਨਾਲ ਪਾਲਣ ਕੀਤਾ ਗਿਆ। ਉੱਥੇ ਹੀ ਸਾਰੇ ਸੂਬਿਆਂ ਚ ਸਰਕਾਰਾਂ ਨੇ ਕਮਿਉਨਿਟੀ ਰਸੋਈ ਦਾ ਸੰਚਾਲਨ ਕੀਤਾ। ਜਿਸਦੇ ਜਰੀਏ ਗਰੀਬ ਅਤੇ ਬੇਸਹਾਰਾ ਲੋਕਾਂ ਦੇ ਘਰਾਂ ਤੱਕ ਖਾਣਾ ਅਤੇ ਰਾਸ਼ਣ ਪਹੁੰਚਾਇਆ ਗਿਆ। ਇਨ੍ਹਾਂ ਵਜ੍ਹਾ ਕਾਰਨ ਉਨ੍ਹਾਂ ਨੂੰ ਭੁੱਖਮਰੀ ਵਰਗੇ ਹਲਾਤਾਂ ਤੋਂ ਬਚਾਇਆ ਜਾ ਸਕੇ। ਪਰ ਇਸ ਵਾਰ ਉੱਤਰਪ੍ਰਦੇਸ਼ ਸਰਕਾਰ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਿਚਨ ਦਾ ਸੰਚਾਲਨ ਨਹੀਂ ਕੀਤਾ। ਜਿਸਦੇ ਚੱਲਦੇ ਸਭ ਤੋਂ ਜਿਆਦਾ ਮੁਸ਼ਕਿਲ ਗਰੀਬ, ਬੇਸਹਾਰਾ ਅਤੇ ਮਜ਼ਦੂਰਾਂ ਨੂੰ ਹੋ ਰਹੀ ਹੈ।