ਬਰਮਿੰਘਮ:ਤਜਰਬੇਕਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਸੋਨੇ ਦੀ ਹੈਟ੍ਰਿਕ ਲੈ ਲਈ ਹੈ। ਵਿਨੇਸ਼ ਨੇ ਲਗਾਤਾਰ ਤੀਜੀ ਵਾਰ ਸੋਨ ਤਗ਼ਮਾ (Commonwealth Games 2022) ਜਿੱਤਿਆ। ਉਸਨੇ 53 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਸ਼੍ਰੀਲੰਕਾ ਦੀ ਚਾਮੋਦਯਾ ਕੇਸ਼ਾਨੀ ਨੂੰ ਹਰਾਇਆ। ਵਿਨੇਸ਼ ਨੇ ਇਹ ਮੈਚ 4-0 ਨਾਲ ਜਿੱਤ ਲਿਆ। ਉਸਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਅਤੇ 2018 ਰਾਸ਼ਟਰਮੰਡਲ ਖੇਡਾਂ (Vinesh Phogat won gold medal) ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਭਾਰਤ ਦੇ ਮੈਡਲ ਜੇਤੂ
11 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ਿਉਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੂਨੀਆ, ਸਾਕਸ਼ੀ ਮਲਿਕ, ਦੀਪਕ ਪੂਨੀਆ, ਰਵੀ ਦਹੀਆ, ਵਿਨੇਸ਼ ਫੋਗਾਟ।
11 ਚਾਂਦੀ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਦੇਵੀ, ਵਿਕਾਸ ਠਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ, ਮੁਰਲੀ ਸ਼੍ਰੀਸ਼ੰਕਰ, ਅੰਸ਼ੂ ਮਲਿਕ, ਪ੍ਰਿਅੰਕਾ, ਅਵਿਨਾਸ਼ ਸਾਬਲ, ਪੁਰਸ਼ ਲਾਅਨ ਬਾਲ ਟੀਮ।
11 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ, ਦਿਵਿਆ ਕਾਕਰਾਨ, ਮੋਹਿਤ ਗਰੇਵਾਲ, ਜੈਸਮੀਨ, ਪੂਜਾ ਗਹਿਲੋਤ।
ਇਹ ਵੀ ਪੜ੍ਹੋ:CWG 2022: ਭਾਰਤ ਦੇ ਰਵੀ ਦਹੀਆ ਨੇ ਕੁਸ਼ਤੀ 'ਚ ਜਿੱਤਿਆ ਸੋਨਾ, ਦੇਸ਼ ਨੂੰ 10ਵਾਂ ਸੋਨ ਤਗਮਾ