ਬਰਮਿੰਘਮ:ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਮੁਕਾਬਲੇ ਵਿੱਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਮੈਚ 'ਚ ਸਿੰਧੂ ਸ਼ੁਰੂ ਤੋਂ ਹੀ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੀ ਸੀ ਅਤੇ ਉਸ ਨੇ ਆਸਾਨੀ ਨਾਲ ਇਹ ਮੈਚ ਜਿੱਤ ਲਿਆ।
CWG 2022: ਪੀਵੀ ਸਿੰਧੂ ਨੇ ਬੈਡਮਿੰਟਨ 'ਚ ਜਿੱਤਿਆ ਸੋਨ ਤਗਮਾ - ਪੀਵੀ ਸਿੰਧੂ ਨੇ ਬੈਡਮਿੰਟਨ
ਪੀਵੀ ਸਿੰਧੂ ਨੇ ਦੂਜੀ ਗੇਮ 21-13 ਨਾਲ ਜਿੱਤੀ ਅਤੇ ਇਸ ਦੇ ਨਾਲ ਸਿੰਧੂ ਨੇ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਸਿੰਗਲ ਸੋਨ ਤਮਗਾ ਜਿੱਤਿਆ ਹੈ।
ਪੀਵੀ ਸਿੰਧੂ
ਸਿੰਧੂ ਰਾਸ਼ਟਰਮੰਡਲ ਖੇਡਾਂ 2022 ਵਿੱਚ ਕੋਈ ਮੈਚ ਨਹੀਂ ਹਾਰੀ ਹੈ। ਟੀਮ ਮੁਕਾਬਲੇ ਵਿੱਚ ਭਾਵੇਂ ਭਾਰਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਪਰ ਸਿੰਧੂ ਨੇ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਨਿਊਜ਼ੀਲੈਂਡ ਨੂੰ ਪਛਾੜ ਕੇ ਮੈਡਲ ਤਾਲੀ 'ਚ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ:CWG 2022: ਰਾਸ਼ਟਰਮੰਡਲ ਖੇਡਾਂ ਦਾ ਅੱਜ ਆਖ਼ਰੀ ਦਿਨ, ਦੇਖੋ ਕਦੋ-ਕਦੋ ਹੋਵੇਗਾ ਮੁਕਾਬਲਾ