ਪੰਜਾਬ

punjab

ETV Bharat / bharat

Vir Das ਦੇ ਬਿਆਨ 'ਤੇ ਸਿਆਸੀ ਘਮਸਾਣ, ਸ਼ਿਕਾਇਤ ਦਰਜ, ਕਾਂਗਰਸ ਦੋਫਾੜ - ਕਾਮੇਡੀਅਨ ਵੀਰ ਦਾਸ

ਕਾਮੇਡੀਅਨ ਵੀਰ ਦਾਸ ਆਪਣੀ ਇੱਕ ਵੀਡੀਓ 'ਤੇ ਫਸਦੇ ਨਜ਼ਰ ਆ ਰਹੇ ਹਨ, ਜਿਸ ਵਿੱਚ ਉਨ੍ਹਾਂ ਅਮਰੀਕਾ ਵਿੱਚ ਇੱਕ ਸਟੈਂਡ ਅਪ 'I come from two Indias' ਵਿੱਚ ਦੋ ਤਰ੍ਹਾਂ ਦੇ ਭਾਰਤ ਬਾਰੇ ਬੋਲਿਆ ਹੈ। ਭਾਜਪਾ ਨੇ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਵੀਰ ਨੂੰ ਲੈ ਕੇ ਕਾਂਗਰਸ ਵਿੱਚ ਵੀ ਫੁੱਟ ਪੈ ਗਈ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਵੀਰ ਦਾਸ ਦਾ ਵਿਡਿਉ
ਵੀਰ ਦਾਸ ਦਾ ਵਿਡਿਉ

By

Published : Nov 18, 2021, 10:25 AM IST

ਹੈਦਰਾਬਾਦ: ਸੋਸ਼ਲ ਮੀਡੀਆ 'ਤੇ ਕਾਮੇਡੀਅਨ ਵੀਰ ਦਾਸ ਦੀ ਇੱਕ ਵੀਡੀਓ ਦੀ ਖੂਬ ਚਰਚਾ ਹੋ ਰਹੀ ਹੈ। ਦਰਅਸਲ, ਵੀਰ ਨੇ ਆਪਣੇ ਯੂਟਿਊਬ ਚੈਨਲ 'ਤੇ ਵਾਸ਼ਿੰਗਟਨ ਡੀਸੀ ਦੇ 'ਜਾਨ ਐੱਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ' ਦਾ ਵੀਡੀਓ ਸ਼ੇਅਰ ਕੀਤਾ ਹੈ। ਛੇ ਮਿੰਟ ਦੇ ਵੀਡੀਓ ਵਿੱਚ, ਦਾਸ ਨੇ ਦੇਸ਼ ਦੇ ਕਥਿਤ ਦੋਹਰੇ ਚਰਿੱਤਰ ਬਾਰੇ ਗੱਲ ਕੀਤੀ ਅਤੇ ਕੋਵਿਡ -19 ਮਹਾਂਮਾਰੀ, ਬਲਾਤਕਾਰ ਦੀਆਂ ਘਟਨਾਵਾਂ ਅਤੇ ਕਾਮੇਡੀਅਨਾਂ ਵਿਰੁੱਧ ਕਾਰਵਾਈ ਤੋਂ ਲੈ ਕੇ ਕਿਸਾਨ ਵਿਰੋਧ ਤੱਕ ਦੇ ਮੁੱਦਿਆਂ ਦਾ ਹਵਾਲਾ ਦਿੱਤਾ। ਉਹ ਆਪਣੇ ਇਸ ਬਿਆਨ 'ਤੇ ਫਸਦੇ ਨਜ਼ਰ ਆ ਰਹੇ ਹਨ। ਕਿਉਂਕਿ ਭਾਜਪਾ ਨੇ ਵੀਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਵੀਰ ਨੂੰ ਲੈ ਕੇ ਕਾਂਗਰਸ ਵਿੱਚ ਵੀ ਫੁੱਟ ਪੈ ਗਈ ਹੈ।

ਕਪਿਲ ਸਿੱਬਲ ਨੇ ਸਮਰਥਨ ਕੀਤਾ

ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ ਇੱਕ ਪ੍ਰਦਰਸ਼ਨ ਨਾਲ ਸਬੰਧਤ ਇੱਕ ਵੀਡੀਓ ਨੂੰ ਲੈ ਕੇ ਗਰਮਾ-ਗਰਮ ਬਹਿਸ ਦਰਮਿਆਨ ਕਾਮੇਡੀਅਨ ਵੀਰ ਦਾਸ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇੱਥੇ "ਦੋ ਭਾਰਤ" ਹਨ ਪਰ ਲੋਕ ਨਹੀਂ ਚਾਹੁੰਦੇ ਕਿ ਇਸ ਬਾਰੇ ਦੁਨੀਆ ਨੂੰ ਦੱਸਿਆ ਜਾਵੇ, ਕਿਉਂਕਿ 'ਅਸੀਂ ਅਸਹਿਣਸ਼ੀਲ ਅਤੇ ਪਖੰਡੀ ਹਾਂ।" ਸਿੱਬਲ ਨੇ ਟਵੀਟ ਕੀਤਾ, 'ਵੀਰ ਦਾਸ, ਇਸ ਵਿਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਦੋ ਭਾਰਤ ਹਨ। ਗੱਲ ਸਿਰਫ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਭਾਰਤੀ ਇਸ ਬਾਰੇ ਦੁਨੀਆ ਨੂੰ ਦੱਸੇ। ਅਸੀਂ ਅਸਹਿਣਸ਼ੀਲ ਅਤੇ ਪਖੰਡੀ ਹਾਂ।'

ਸਿੰਘਵੀ ਨੇ ਨਿਸ਼ਾਨਾ ਸਾਧਿਆ

ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਵੀਰ ਦਾਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕਾਂ ਦੀਆਂ ਬੁਰਾਈਆਂ ਨੂੰ ਵੱਡੀ ਪੱਧਰ 'ਤੇ ਪਹੁੰਚਾ ਕੇ ਦੁਨੀਆ ਦੇ ਸਾਹਮਣੇ ਦੇਸ਼ ਬਾਰੇ ਗਲਤ ਕਹਿਣਾ ਠੀਕ ਨਹੀਂ ਹੈ। ਬਸਤੀਵਾਦੀ ਰਾਜ ਦੇ ਸਮੇਂ, ਪੱਛਮੀ ਸੰਸਾਰ ਦੇ ਸਾਹਮਣੇ ਭਾਰਤ ਨੂੰ ਸੱਪਾਂ ਅਤੇ ਲੁਟੇਰਿਆਂ ਦੇ ਦੇਸ਼ ਵਜੋਂ ਪੇਸ਼ ਕਰ ਵਾਲੇ ਲੋਕ ਅੱਜ ਵੀ ਮੌਜੂਦ ਹਨ।

ਥਰੂਰ ਨੇ ਸਮਰਥਨ ਕੀਤਾ

ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਵੀ ਵੀਰ ਦਾਸ ਦਾ ਸਮਰਥਨ ਕੀਤਾ ਹੈ। ਵੀਰ ਦਾਸ ਦੇ ਪ੍ਰਦਰਸ਼ਨ ਦਾ ਵੀਡੀਓ ਸਾਂਝਾ ਕਰਦੇ ਹੋਏ, ਉਨ੍ਹਾਂ ਟਵੀਟ ਕੀਤਾ, “ਇੱਕ ਸਟੈਂਡ-ਅਪ ਕਾਮੇਡੀਅਨ ਨਾ ਸਿਰਫ ਸਰੀਰਕ ਤੌਰ 'ਤੇ, ਬਲਕਿ ਨੈਤਿਕ ਤੌਰ' ਤੇ ਖੜ੍ਹੇ ਹੋਣ ਦਾ ਅਸਲ ਅਰਥ ਜਾਣਦਾ ਹੈ। ਵੀਰ ਦਾਸ ਨੇ ਛੇ ਮਿੰਟਾਂ ਵਿੱਚ ਕਰੋੜਾਂ ਲੋਕਾਂ ਲਈ ਬੋਲਿਆ। ਸ਼ਾਨਦਾਰ।'

ਇਸ ਕੜੀ 'ਚ ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ ਕਰਕੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਂਗਰਸ ਨੇ ਵਿਦੇਸ਼ਾਂ ਵਿੱਚ ਭਾਰਤ ਨੂੰ ਬਦਨਾਮ ਕਰਨ ਲਈ ਕਾਮੇਡੀਅਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।

ਭਾਜਪਾ ਦੇ ਆਈਟੀ ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਨੇ ਟਵੀਟ

ਮਾਲਵੀਆ ਨੇ ਲਿਖਿਆ ਕਿ ਕਾਂਗਰਸ ਲਗਾਤਾਰ ਇਸ ਤਰ੍ਹਾਂ ਕੰਮ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ 'ਤੇ ਪੂਰਾ ਭਰੋਸਾ ਨਹੀਂ ਹੈ।

ਭਾਜਪਾ ਵਰਕਰ ਪ੍ਰੀਤੀ ਗਾਂਧੀ ਨੇ ਨਾਰਾਜ਼ਗੀ ਜਤਾਈ

ਭਾਜਪਾ ਵਰਕਰ ਪ੍ਰੀਤੀ ਗਾਂਧੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਾਰਾਜ਼ਗੀ ਜਤਾਈ ਹੈ। ਉਸਨੇ ਟਵੀਟ ਕੀਤਾ ਅਤੇ ਲਿਖਿਆ ਕਿ ਤੁਸੀਂ ਇੱਕ ਅਜਿਹੇ ਦੇਸ਼ ਤੋਂ ਆਏ ਹੋ ਜੋ ਤੁਹਾਡੀ ਘਿਨਾਉਣੀ, ਅਪਮਾਨਜਨਕ ਬਕਵਾਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਰੂਪ ਵਿੱਚ ਪੇਸ਼ ਕਰਨ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਅਜਿਹੇ ਭਾਰਤ ਤੋਂ ਆਏ ਹੋ ਜਿਸ ਨੇ ਲੰਬੇ ਸਮੇਂ ਤੋਂ ਤੁਹਾਡੀ ਬਦਨਾਮੀ ਨੂੰ ਬਰਦਾਸ਼ਤ ਕੀਤਾ ਹੈ।

ਵੀਰ ਦਾਸ ਨੇ ਸਪੱਸ਼ਟੀਕਰਨ ਜਾਰੀ ਕੀਤਾ

ਮਾਮਲਾ ਵਧਦਾ ਦੇਖ ਕੇ ਵੀਰ ਦਾਸ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਉਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ 'I come from two Indias' (ਮੈਂ ਦੋ ਤਰ੍ਹਾਂ ਦੇ ਭਾਰਤ ਤੋਂ ਆਇਆ ਹਾਂ) ਵੀਡੀਓ ਵਿੱਚ ਉਨ੍ਹਾਂ ਦਾ ਦੇਸ਼ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ। ਦਾਸ ਨੇ ਟਵਿੱਟਰ 'ਤੇ ਇਕ ਨੋਟ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਇਹ ਯਾਦ ਦਿਵਾਉਣਾ ਸੀ ਕਿ ਦੇਸ਼ ਆਪਣੇ ਸਾਰੇ ਮੁੱਦਿਆਂ ਦੇ ਬਾਵਜੂਦ "ਮਹਾਨ" ਹੈ।

ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ

ਦਿੱਲੀ ਵਿੱਚ ਇੱਕ ਭਾਜਪਾ ਆਗੂ ਨੇ ਵੀਰ ਦਾਸ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਇੱਕ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਵਿਰੁੱਧ "ਅਪਮਾਨਜਨਕ" ਬਿਆਨ ਦਿੱਤੇ ਹਨ।

ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਸ਼ਿਕਾਇਤ 'ਚ ਭਾਜਪਾ ਦੀ ਦਿੱਲੀ ਇਕਾਈ ਦੇ ਉਪ ਪ੍ਰਧਾਨ ਅਤੇ ਬੁਲਾਰੇ ਆਦਿਤਿਆ ਝਾਅ ਨੇ ਦੋਸ਼ ਲਗਾਇਆ ਹੈ ਕਿ ਵਾਸ਼ਿੰਗਟਨ ਡੀ.ਸੀ. ਸਥਿਤ ਜੌਹਨ ਐੱਫ. ਕੈਨੇਡੀ ਸੈਂਟਰ 'ਚ ਇਕ ਸਮਾਗਮ ਦੌਰਾਨ ਦਾਸ ਨੇ ਕਿਹਾ ਕਿ ਭਾਰਤ 'ਚ ਔਰਤਾਂ ਦੀ ਦਿਨ ਵੇਲੇ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨਾਲ ਰਾਤ ਨੂੰ ਬਲਾਤਕਾਰ ਕੀਤਾ ਜਾਂਦਾ ਹੈ।

ਝਾਅ ਨੇ ਦਾਅਵਾ ਕੀਤਾ ਕਿ ਦੇਸ਼ ਅਤੇ ਔਰਤਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਅੰਤਰਰਾਸ਼ਟਰੀ ਮੰਚ 'ਤੇ ਅਜਿਹੇ ਸਾਰੇ "ਅਪਮਾਨਜਨਕ" ਬਿਆਨ ਦਿੱਤੇ ਗਏ ਸਨ। ਪੁਲਿਸ ਦੇ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਕਿਹਾ, 'ਸਾਨੂੰ ਇਸ ਸਬੰਧ ਵਿਚ ਸ਼ਿਕਾਇਤ ਮਿਲੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।' ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਹੋਈ ਹੈ।

ਕੀ ਹੈ ਸਾਰਾ ਮਾਮਲਾ

ਧਿਆਨ ਯੋਗ ਹੈ ਕਿ ਵੀਰ ਦਾਸ ਨੇ ਸੋਮਵਾਰ ਨੂੰ ਯੂਟਿਊਬ 'ਤੇ 'ਆਈ ਕਮ ਫਰੋਮ ਟੂ ਇੰਡੀਆ' ਨਾਮ ਦਾ ਵੀਡੀਓ ਅਪਲੋਡ ਕੀਤਾ ਸੀ। ਇਹ ਵੀਡੀਓ ਵਾਸ਼ਿੰਗਟਨ ਡੀ.ਸੀ. ਵਿੱਚ ਜੌਹਨ ਐਫ ਕੈਨੇਡੀ ਸੈਂਟਰ ਵਿੱਚ ਉਸਦੀ ਹਾਲੀਆ ਪੇਸ਼ਕਾਰੀ ਦਾ ਹਿੱਸਾ ਸੀ।

ਛੇ ਮਿੰਟ ਦੇ ਵੀਡੀਓ ਵਿੱਚ, ਦਾਸ ਨੇ ਦੇਸ਼ ਦੇ ਕਥਿਤ ਦੋਹਰੇ ਚਰਿੱਤਰ ਬਾਰੇ ਗੱਲ ਕੀਤੀ ਅਤੇ ਕੋਵਿਡ -19 ਮਹਾਂਮਾਰੀ, ਬਲਾਤਕਾਰ ਦੀਆਂ ਘਟਨਾਵਾਂ ਅਤੇ ਕਾਮੇਡੀਅਨਾਂ ਵਿਰੁੱਧ ਕਾਰਵਾਈ ਤੋਂ ਲੈ ਕੇ ਕਿਸਾਨ ਵਿਰੋਧ ਤੱਕ ਦੇ ਮੁੱਦਿਆਂ ਦਾ ਹਵਾਲਾ ਦਿੱਤਾ। ਵੀਡੀਓ ਦੇ ਇੱਕ ਹਿੱਸੇ ਦੀ ਇੱਕ ਕਲਿੱਪ ਟਵਿੱਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਖਾਸ ਤੌਰ 'ਤੇ ਉਹ ਹਿੱਸਾ ਜਿਸ ਵਿੱਚ ਦਾਸ ਨੇ ਕਿਹਾ, "ਮੈਂ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਦਿਨ ਵੇਲੇ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਬਲਾਤਕਾਰ ਹੁੰਦਾ ਹੈ।'

ABOUT THE AUTHOR

...view details