ਨਵੀਂ ਦਿੱਲੀ: ਦਿੱਲੀ 'ਚ ਸਵੇਰ ਦੀ ਸ਼ੁਰੂਆਤ ਧੁੰਦ ਅਤੇ ਠੰਡੀਆਂ ਤੇਜ਼ ਹਵਾਵਾਂ (Fog and cold wave in Delhi) ਦੇ ਵਿਚਕਾਰ ਹੋਈ। ਅੱਜ ਦਿੱਲੀ ਦਾ ਤਾਪਮਾਨ ਛੇ ਡਿਗਰੀ ਦਰਜ ਕੀਤਾ ਗਿਆ, ਜੋ ਹੁਣ ਤੱਕ ਦਾ ਘੱਟੋ-ਘੱਟ ਤਾਪਮਾਨ ਦੱਸਿਆ ਜਾ ਰਿਹਾ ਹੈ। ਅੱਜ ਦਿੱਲੀ ਦਾ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ। ਇਸ ਕਾਰਨ ਦਿੱਲੀ ਦੇ ਲੋਕ ਆਪੋ-ਆਪਣੇ ਘਰਾਂ ਵਿੱਚ ਆਰਾਮ ਕਰਦੇ ਨਜ਼ਰ ਆਏ। 12 ਦਸੰਬਰ ਨੂੰ ਇੱਥੇ ਸਭ ਤੋਂ ਘੱਟ ਤਾਪਮਾਨ 6.4 ਡਿਗਰੀ ਦਰਜ ਕੀਤਾ ਗਿਆ ਸੀ।ਦੂਜੇ ਪਾਸੇ ਪੰਜਾਬ ਵਿੱਚ ਵਿੱਚ ਠੰਡ ਜੋਰ ਫੜ ਗਈ ਹੈ। ਅੰਮ੍ਰਿਤਸਰ (Amritsar weather) ਵਿਖੇ ਪਾਰਾ ਇੱਕ ਡਿਗਰੀ ਤੱਕ ਡਿੱਗ ਗਿਆ। ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਸੰਘਣੀ ਧੁੰਦ ਛਾਈ ਰਹੀ ਸੀ।
ਦਸੰਬਰ ਦੇ ਅੱਧ ਤੋਂ ਬਾਅਦ ਦਿੱਲੀ 'ਚ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬੀਤੇ ਦਿਨ ਦੀ ਧੁੱਪ ਵਿੱਚ ਲੋਕਾਂ ਨੂੰ ਰਾਹਤ ਮਿਲਣ ਦਾ ਇੱਕ ਕਾਰਨ ਸੀ, ਉੱਥੇ ਹੀ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਨੇ ਦਿੱਲੀ ਵਾਸੀਆਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਦਿੱਲੀ ਦੇ ਮੌਸਮ 'ਚ ਬੀਤੀ ਰਾਤ ਤੋਂ ਹੀ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਜਹਾਂਗੀਰਪੁਰੀ, ਬੁਰਾੜੀ ਸਮੇਤ ਦਿੱਲੀ ਦੇ ਹੋਰ ਇਲਾਕਿਆਂ 'ਚ ਲੋਕ ਅੱਗ ਬਾਲ ਕੇ ਆਪਣੇ ਆਪ ਨੂੰ ਸੇਕ ਰਹੇ ਹਨ। ਤਾਪਮਾਨ 'ਚ ਅਚਾਨਕ ਆਈ ਗਿਰਾਵਟ ਕਾਰਨ ਲੋਕ ਵੀ ਚਿੰਤਤ ਹਨ। ਅਜਿਹੇ 'ਚ ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।