ਚੰਡੀਗੜ੍ਹ: ਉੱਤਰ-ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਠੰਢ ਵਿੱਚ ਕੋਹਰੇ ਦੇ ਨਾਲ ਸ਼ੀਤ ਲਹਿਰ ਦੇ ਚਲਣ ਕਾਰਨ ਠੰਢ ਦਾ ਅਸਰ ਵੱਧ ਗਿਆ ਹੈ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਸ਼ੀਤ ਲਹਿਰ ਦੇ ਨਾਜ਼ੁਕ ਪੱਧਰ 'ਤੇ ਪਹੁੰਚਣ ਦੀ ਸੰਭਵਾਨਾ ਜਤਾਈ ਜਾ ਰਹੀ ਹੈ।
ਉੱਤਰ ਭਾਰਤ ਵਿੱਚ ਠੰਢ ਨੇ ਠਾਰੇ ਲੋਕਾਂ ਦੇ ਹੱਢ - ਉੱਤਰ ਭਾਰਤ ਵਿੱਚ ਠੰਢ
ਰਾਜਧਨੀ ਦਿੱਲੀ, ਪੰਜਾਬ ਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ 'ਚ ਠੰਢ ਦਾ ਕਹਿਰ ਜਾਰੀ ਹੈ। ਪੰਜਾਬ ਤੇ ਹਰਿਆਣਾ ਸਣੇ ਦਿੱਲੀ 'ਚ ਕਈ ਥਾਵਾਂ ਧੁੰਦ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉੱਤਰ ਭਾਰਤ ਵਿੱਚ ਠੰਢ ਨੇ ਠਾਰੇ ਲੋਕਾਂ ਦੇ ਹੱਢ
ਸੰਘਣੀ ਧੁੰਦ ਕਾਰਨ ਲੋਕ ਪਰੇਸ਼ਾਨ
ਭਾਰਤ ਮੌਸਮ ਵਿਭਾਗ ਨੇ ਮੁਤਾਬਕ ਰਾਸ਼ਟਰੀ ਰਾਜਧਾਨੀ ਦਾ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿੱਚ ਤਾਪਮਾਨ ਲੜੀਵਾਰ 8.6, 8 ਅਤੇ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਚੰਡੀਗੜ੍ਹ, ਅੰਬਾਲਾ, ਹਿਸਾਰ, ਫਰੀਦਕੋਟ ਅਤੇ ਕਰਨਾਲ ਸਮੇਤ ਹੋਰ ਥਾਵਾਂ 'ਤੇ ਸੰਘਣੀ ਧੁੰਦ ਪਈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।