ਦੇਹਰਾਦੂਨ: ਮਸ਼ਹੂਰ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਅੱਜ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ। ਬੀਤੀ ਰਾਤ ਬਾਬਾ ਕੇਦਾਰ ਦੇ ਧਾਮ ਵਿੱਚ ਹਲਕੀ ਬਰਫਬਾਰੀ ਹੋਈ। ਬਰਫਬਾਰੀ ਸਵੇਰ ਤੱਕ ਜਾਰੀ ਰਹੀ। ਇਸ ਨਾਲ ਕੇਦਾਰਨਾਥ 'ਚ ਮੌਸਮ ਸੁਹਾਵਣਾ ਹੋਣ ਦੇ ਨਾਲ ਨਾਲ ਠੰਡ ਹੋਰ ਵੀ ਵੱਧ ਗਈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਕੇਦਾਰਨਾਥ ਧਾਮ ਵਿੱਚ ਪਹੁੰਚੇ। ਦੋਵਾਂ ਰਾਜਾਂ ਦੇ ਮੁੱਖ ਮੰਤਰੀ ਕਪਾਟ ਦੇ ਬੰਦ ਹੋਣ ਦੇ ਮੌਕੇ 'ਤੇ ਗਵਾਹ ਬਣੇ।
ਸੀਐਮ ਤ੍ਰਿਵੇਂਦਰ ਰਾਵਤ ਅਤੇ ਯੋਗੀ ਨੇ ਕੀਤੇ ਕੇਦਾਰਨਾਥ ਧਾਮ ਦੇ ਦਰਸ਼ਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਅੱਜ ਸਵੇਰੇ 4 ਵਜੇ ਦੇ ਕਰੀਬ ਠੰਡੇ ਮੌਸਮ ਵਿੱਚ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ। ਦੱਸ ਦਈਏ ਕਿ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਅੱਜ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ।
ਦੱਸ ਦਈਏ ਕਿ ਬੀਤੀ ਸ਼ਾਮ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਕੇਦਾਰਪੁਰੀ ਵਿੱਚ ਪੁਨਰ ਨਿਰਮਾਣ ਕਾਰਜਾਂ ਦੀ ਵੀ ਸਮੀਖਿਆ ਕੀਤੀ। ਅੱਜ ਵੀ ਸਵੇਰੇ ਚਾਰ ਵਜੇ, ਦੋਹਾਂ ਮੁੱਖ ਮੰਤਰੀਆਂ ਨੇ ਠੰਡ ਦੇ ਮੌਸਮ ਵਿੱਚ ਬਾਬਾ ਕੇਦਾਰ ਦੇ ਦਰਸ਼ਨ ਕੀਤੇ। ਉਥੇ ਹੀ, ਸੀਐਮ ਤ੍ਰਿਵੇਂਦਰ ਵੀ ਭਜਨ ਗਾਉਂਦੇ ਹੋਏ ਤੇ ਝੂਲਦੇ ਹੋਏ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਸੀਐਮ ਤ੍ਰਿਵੇਂਦਰ ਸਿੰਘ ਰਾਵਤ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਾ ਕੇਦਾਰਨਾਥ ਤੋਂ ਬਾਅਦ ਬਦਰੀਨਾਥ ਜਾਣ ਦਾ ਪ੍ਰੋਗਰਾਮ ਹੈ। ਉਥੇ ਭਗਵਾਨ ਬਦਰੀ-ਵਿਸ਼ਾਲ ਦਾ ਆਸ਼ੀਰਵਾਦ ਲੈਣ ਤੋਂ ਇਲਾਵਾ, ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਜਾ ਰਹੇ ਰੈਸਟ ਹਾਊਸ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।