ਦੇਹਰਾਦੂਨ:ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਭਵਨ ਪਹੁੰਚ ਗਏ ਹਨ। ਧਾਮੀ ਨੇ ਆਪਣਾ ਅਸਤੀਫਾ ਰਾਜਪਾਲ ਗੁਰਮੀਤ ਸਿੰਘ ਨੂੰ ਸੌਂਪ ਦਿੱਤਾ ਹੈ। ਉੱਤਰਾਖੰਡ ਦੇ ਚੋਣ ਨਤੀਜੇ ਵੀਰਵਾਰ ਨੂੰ ਆ ਗਏ ਹਨ। 2022 ਦੀਆਂ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 47 ਸੀਟਾਂ ਜਿੱਤ ਕੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ। ਕਾਂਗਰਸ ਸਿਰਫ਼ 18 ਸੀਟਾਂ ਹੀ ਹਾਸਲ ਕਰ ਸਕੀ। ਹਾਲਾਂਕਿ ਸੀਐਮ ਧਾਮੀ ਖਟੀਮਾ ਤੋਂ ਚੋਣ ਹਾਰ ਗਏ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਾਲ ਚਾਰ ਮੰਤਰੀ ਵੀ ਰਾਜ ਭਵਨ ਪੁੱਜੇ। ਉੱਤਰਾਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਹੀ ਆ ਗਏ ਹਨ। ਉੱਤਰਾਖੰਡ ਵਿੱਚ ਭਾਜਪਾ ਨੇ 70 ਵਿੱਚੋਂ 47 ਸੀਟਾਂ ਜਿੱਤੀਆਂ ਹਨ। ਪਾਰਟੀ ਨੂੰ ਸਰਕਾਰ ਬਣਾਉਣ ਲਈ ਬੰਪਰ ਬਹੁਮਤ ਮਿਲਿਆ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਈ। ਆਪਣੇ ਆਪ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਦੱਸਣ ਵਾਲੇ ਹਰੀਸ਼ ਰਾਵਤ ਚੋਣ ਹਾਰ ਗਏ।