ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਤੋਂ ਹੁਣ ਹਰਿਆਣਾ ਸਰਕਾਰ ਵੀ ਕਾਫ਼ੀ ਦਬਾਅ ਮਹਿਸੂਸ ਕਰ ਰਹੀ ਹੈ। ਕਿਸਾਨਾਂ ਦੇ ਅੰਦੋਲਨ ਦਾ ਹੱਲ ਕੱਢਣ ਦੇ ਲਈ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਹੁਣ ਦਿੱਲੀ ਵੱਲ ਰੁਖ ਕਰ ਚੁੱਕੇ ਹਨ। ਸ਼ਨਿਚਰਵਾਰ ਦੇਰ ਸ਼ਾਮ ਕਿਸਾਨ ਅੰਦੋਲਨ ਨੂੰ ਲੈ ਕੇ ਸੀਐੱਮ ਖੱਟਰ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਘਰ ਪਹੁੰਚੇ। ਇਸ ਦੌਰਾਨ ਸੀਐੱਮ ਮਨੋਹਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕੀਤੀ।
ਇਸ ਚਰਚਾ ਤੋਂ ਬਾਅਦ ਸੀਐੱਮ ਮਨੋਹਰ ਲਾਲ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਗੱਲਬਾਤ ਦਾ ਰਸਤਾ ਬਣ ਜਾਵੇਗਾ। ਸੀਐੱਮ ਨੇ ਕਿਹਾ ਕਿ ਕਿਸਾਨ ਹਾਂ ਜਾਂ ਨਾ ਤੋਂ ਅੱਗੇ ਵੱਧਣ ਤਾਂ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ। ਸੀਐੱਮ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਖੇਤੀ ਮੰਤਰੀ ਨਾਲ ਗੱਲਬਾਤ ਕੀਤੀ ਹੈ। ਕੋਸ਼ਿਸ਼ ਹੋ ਰਹੀ ਹੈ ਕਿ ਗੱਲਬਾਤ ਨਾਲ ਰਸਤਾ ਨਿਕਲੇ। ਕੇਂਦਰ ਨੇ ਜਿੰਨੀ ਸੋਧ ਕੀਤੀ, ਉਸ ਤੋਂ ਜ਼ਿਆਦਾ ਵੀ ਕੇਂਦਰ ਸਰਕਾਰ ਸੋਧ ਕਰਨ ਦੇ ਲਈ ਤਿਆਰ ਹੈ।
SYL ਨੂੰ ਲੈ ਕੇ ਮੁੱਖ ਮੰਤਰੀ ਦਾ ਬਿਆਨ