ਪੰਜਾਬ

punjab

ETV Bharat / bharat

CM Mann today in Nawanshahr and Jalandhar: CM ਮਾਨ ਦਾ ਨਵਾਂ ਸ਼ਹਿਰ ਅਤੇ ਜਲੰਧਰ ਦੌਰਾ ਅੱਜ - ਤੇਲੰਗਨਾ ਦੌਰਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਥਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਉਨ੍ਹਾਂ ਵੱਲੋਂ ਨਵਾਂ ਸ਼ਹਿਰ ਅਤੇ ਜਲੰਧਰ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ।

ਸੀ.ਐੱਮ. ਮਾਨ ਦਾ ਨਵਾਂ ਸ਼ਹਿਰ ਅਤੇ ਜਲੰਧਰ ਦੌਰਾ
ਸੀ.ਐੱਮ. ਮਾਨ ਦਾ ਨਵਾਂ ਸ਼ਹਿਰ ਅਤੇ ਜਲੰਧਰ ਦੌਰਾ

By

Published : Feb 17, 2023, 12:12 PM IST

ਹੈਦਰਾਬਾਦ ਡੈਸਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵਾਂ ਸ਼ਹਿਰ ਅਤੇ ਜਲੰਧਰ ਦੇ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਨਵਾਂ ਸ਼ਹਿਰ ਦੇ ਪਿੰਡ ਚੰਦਪੁਰ ਰੁੜਕੀ 'ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ। ਇਸ ਦੌਰੇ ਨੂੰ ਵੇਖਦੇ ਹੋਏ ਪੁਲਿਸ ਪ੍ਰਸਾਸ਼ਨ ਵੱਲੋਂ ਪੂਰੀ ਮੁਸਤੈਦੀ ਕੀਤੀ ਗਈ।


ਮੁੱਖ ਮੰਤਰੀ ਦਾ ਦੌਰਾ:ਸੀ.ਐੱਮ. ਦੇ ਦੌਰੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਰੂਟਾਂ ਦੀ ਚੈਕਿੰਗ ਕੀਤੀ ਗਈ। ਇੱਥੇ ਮੁੱਖ ਮੰਤਰੀ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਪਰਿਵਾਰ ਨਾਲ ਮਿਲਣਗੇ, ਉੱਥੇ ਹੀ ਆਮ ਲੋਕਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।



ਜਲੰਧਰ ਵੀ ਜਾਣਗੇ ਸੀਐਮ ਮਾਨ :ਨਵਾਂ ਸ਼ਹਿਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵੀ ਜਾਣਗੇ। ਜਾਣਕਾਰੀ ਮੁਤਾਬਿਕ ਉੱਤੇ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਨਵਾਂ ਸ਼ਹਿਰ ਤੋਂ ਬਾਅਦ ਸੀ.ਐੱਮ. ਦਾ ਕਾਫ਼ਲਾ ਸਿੱਧਾ ਜਲੰਧਰ ਲਈ ਰਵਾਨਾ ਹੋਵੇਗਾ।

ਤੇਲੰਗਨਾ ਦੌਰਾ :ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਵੱਲੋਂ 16 ਫ਼ਰਵਰੀ ਤੇਲੰਗਾਨਾ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਤੇਲੰਗਾਨਾ ਡੈਮ ਪ੍ਰੋਜੈਕਟ ਦਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ ਸੀ । ਜਿਸ ਤੋਂ ਬਾਅਦ ਸੀ.ਐੱਮ. ਨੇ ਟੀਵੀਟ ਕਰ ਲਿਖਿਆ ਸੀ ਕਿ ਤੇਲੰਗਾਨਾ ਦਾ ਪਾਣੀ ਨੂੰ ਬਚਾਉਣ ਤੇ ਸਹੀ ਢੰਗ ਨਾਲ ਵਰਤੋਂ ਕਰਨ ਦੇ ਮਾਡਲ ਨੂੰ ਅਸੀਂ ਬਹੁਤ ਜਲਦ ਪੰਜਾਬ ‘ਚ ਵੀ ਲਾਗੂ ਕਰਾਂਗੇ। ਸਾਡਾ ਮਕਸਦ ਹੈ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚ ਸਕੇ।

ਇਹ ਵੀ ਪੜ੍ਹੋ:Amit Rattan Case: ਰਿਸ਼ਵਤ ਲੈਂਦਿਆਂ ਫੜੇ ਗਏ "ਵਿਧਾਇਕ ਦੇ ਨਜ਼ਦੀਕੀ" ਨੇ ਰੱਖਿਆ ਆਪਣਾ ਪੱਖ, ਕਿਹਾ- ਸਰਪੰਚ ਨੇ ਮੇਰੇ ਕੋਲੋਂ ਲਏ ਸੀ ਉਧਾਰ ਪੈਸੇ..

ABOUT THE AUTHOR

...view details