ਕੇਜਰੀਵਾਲ ਨੇ PM ਨੂੰ ਲਿਖਿਆ ਪੱਤਰ, ਵੈਕਸੀਨੇਸ਼ਨ ਦੀ ਘਾਟ ਦੂਰ ਕਰਨ ਦਾ ਦਿੱਤਾ ਸੁਝਾਅ - ਕੋਵਿਸ਼ਿਲਡ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਟੀਕੇ ਦੀ ਘਾਟ ਨੂੰ ਦੂਰ ਕਰਨ ਲਈ ਸੁਝਾਅ ਦਿੱਤੇ ਹਨ।
ਕੇਜਰੀਵਾਲ ਨੇ PM ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਟੀਕੇ ਦੀ ਕਮੀ ਜਾਰੀ ਹੈ। ਕੋਵੈਕਿਸਨ ਦੀ ਸਿਰਫ ਇੱਕ ਦਿਨ ਦੀ ਖੁਰਾਕ ਬਚੀ ਹੈ, ਜਦੋਂਕਿ ਕੋਵਿਸ਼ਿਲਡ ਦੇ ਅਗਲੇ ਤਿੰਨ-ਚਾਰ ਦਿਨ ਬਾਕੀ ਹਨ। ਵੈਕਸਿਨ ਦੀ ਇਹ ਘਾਟ ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਵੀ ਮਹਿਸੂਸ ਕੀਤੀ ਜਾ ਰਹੀ ਹੈੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਟੀਕੇ ਦਾ ਉਤਪਾਦਨ ਵਧਾਉਣ ਲਈ ਕੁਝ ਸੁਝਾਅ ਦਿੱਤੇ ਹਨ।