ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਦੇ ਨਾਂ 'ਤੇ ਫਰਜ਼ੀ ਟਵਿਟਰ ਅਕਾਊਂਟ (Fake Twitter Account) ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਰਜ਼ੀ ਟਵਿੱਟਰ ਅਕਾਊਂਟ 'ਤੇ ਕਲਪਨਾ ਸੋਰੇਨ (Kalpana Soren) ਦੀ ਫੋਟੋ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਨਾਂ 'ਤੇ ਕਈ ਟਵੀਟ ਵੀ ਕੀਤੇ ਜਾ ਰਹੇ ਹਨ। ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੋਂਡਾ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਮੁੱਖ ਮੰਤਰੀ ਨਿਵਾਸ (Chief Minister Residence) ਤੋਂ ਥਾਣੇ ਨੂੰ ਦਿੱਤੀ ਦਰਖਾਸਤ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਕਲਪਨਾ ਸੋਰੇਨ ਦੀ ਤਸਵੀਰ ਦੀ ਵਰਤੋਂ ਕਰਕੇ ਫਰਜ਼ੀ ਖਾਤਾ ਬਣਾਇਆ ਹੈ। ਜਦੋਂ ਕਲਪਨਾ ਸੋਰੇਨ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਰਾਂਚੀ ਪੁਲਿਸ ਨੇ ਜਾਂਚ (Ranchi police investigation) ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਟਵਿੱਟਰ ਅਕਾਊਂਟ ਬਣਾਉਣ ਪਿੱਛੇ ਕਿਸਦਾ ਹੱਥ ਹੈ।