ਚੰਡੀਗੜ੍ਹ: ਕੇਂਦਰ ਦੀ ਸਵੈ ਅਖਤਿਆਰ ਸੰਸਥਾ (Center's Autonomous body) ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ (ਸੀਬੀਐਸਈ) ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ (Date Sheet) ਜਾਰੀ ਕੀਤੀ ਹੈ। ਡੇਟਸ਼ੀਟ ਵਿੱਚ ਪੰਜਾਬੀ ਭਾਸ਼ਾ ਨੂੰ ਮੁੱਖ ਭਾਸ਼ਾਵਾਂ ਦੀ ਸੂਚੀ (Punjabi left out from main languages) ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸੇ ਨੂੰ ਲੈ ਕੇ ਪੰਜਾਬ ਹਿੱਤੂ ਆਗੂਆਂ ਤੇ ਇਥੋਂ ਤੱਕ ਕਿ ਮੁੱਖ ਮੰਤਰੀ ਤੱਕ ਨੇ ਨਿਖੇਧੀ ਕੀਤੀ ਹੈ।
ਸੀਐਮ ਚੰਨੀ ਨੇ ਟਵੀਟ ਕਰਕੇ ਕੀਤੀ ਨਿਖੇਧੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਇੱਕ ਟਵੀਟ ਕਰਕੇ ਸੀਬੀਐਸਈ ਸੀ ਸਖ਼ਤ ਲਫ਼ਜਾਂ ਵਿੱਚ ਨਿਖੇਧੀ (Condemn) ਕਰਦਿਆਂ ਕਿਹਾ, ਮੈਂ ਪੰਜਾਬੀ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਰੱਖਣ ਦੇ ਸੀਬੀਐਸਈ ਦੇ ਤਾਨਾਸ਼ਾਹੀ ਫੈਸਲੇ (CBSE's authoritarian decision)ਦਾ ਸਖਤ ਵਿਰੋਧ ਕਰਦਾ ਹਾਂ। ਇਹ ਸੰਵਿਧਾਨ ਦੀ ਸੰਘੀ ਭਾਵਨਾ ਦੇ ਵਿਰੁੱਧ ਹੈ, ਪੰਜਾਬੀ ਨੌਜਵਾਨਾਂ ਦੇ ਉਨ੍ਹਾਂ ਦੀ ਮਾਤ ਭਾਸ਼ਾ ਸਿੱਖਣ ਦੇ ਅਧਿਕਾਰ ਦੀ ਉਲੰਘਣਾ ਹੈ। ਮੈਂ ਪੰਜਾਬੀ ਦੇ ਇਸ ਪੱਖਪਾਤੀ ਨਿਖੇਧੀ ਦੀ ਨਿੰਦਾ ਕਰਦਾ ਹਾਂ।‘
ਅਕਾਲੀ ਦਲ ਨੇ ਵੀ ਜਿਤਾਇਆ ਰੋਸ
ਸੀਬੀਐਸਈ ਦੀ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਹੋਣਾ ਸੁਭਾਵਿਕ ਹੀ ਹੈ। ਜਿੱਥੇ ਮੁੱਖ ਮੰਤਰੀ ਨੇ ਨਿੰਦਾ ਕੀਤੀ ਹੈ, ਉਥੇ ਹੀ ਪੰਜਾਬ ਦੀ ਦੂਜੀ ਮੁੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਵੀ ਬਿਆਨ ਜਾਰੀ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਸੀਬੀਐਸਈ ਵੱਲੋਂ ਦਸਵੀਂ ਅਤੇ ਬਾਰਵੀਂ ਦੀ ਜਾਰੀ ਡੇਟਸ਼ੀਟ ‘ਚ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆ ਚੋਂ ਬਾਹਰ ਕੱਢਣ ਦੇ ਫੈਸਲੇ ਨੂੰ ਮੰਦਭਾਗਾ ਆਖਿਆ ਹੈ।
ਪੰਜਾਬੀ ਮੁੱਖ ਵਿਸ਼ਿਆਂ ਤੋਂ ਬਾਹਰ, ਸੀਐਮ ਵੱਲੋਂ ਸੀਬੀਐਸਸੀ ਦੀ ਨਿੰਦਾ
ਸੂਬੇ ਦੀ ਮਾਤ ਭਾਸ਼ਾ ਨੂੰ ਮਹੱਤਤਾ ਜਰੂਰੀ
ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਮਾਤ ਭਾਸ਼ਾ ਨੂੰ ਮਹੱਤਤਾ ਦੇਣੀ ਚਾਹੀਦੀ ਹੈ। ਪੰਜਾਬ ਰਾਜ ਭਾਸ਼ਾ ਐਕਟ ਪਹਿਲੀ ਤੋਂ 10ਵੀਂ ਅਤੇ 12ਵੀਂ ਤੱਕ ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੱਤੀ ਗਈ ਹੈ। ਸੀਬੀਐਸਈ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਮਹੱਤਤਾ ਦੇਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇਹ ਪੰਜਾਬ ਹਿੱਤਾਂ ਦੇ ਖਿਲਾਫ ਹੋਵੇਗਾ। ਜਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿਵਾਉਣ ਲਈ ਅਨੇਕ ਸੰਸਥਾਵਾਂ ਸੰਘਰਸ਼ ਕਰਦੀਆਂ ਰਹੀਆਂ ਹਨ ਤੇ ਹੁਣ ਸੀਬੀਐਸਈ ਨੇ ਡੇਟਸ਼ੀਟ ਵਿੱਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਭਾਸ਼ਾਵਾਂ ‘ਚੋਂ ਬਾਹਰ ਕੱਢ ਕੇ ਬੇਲੋੜੀ ਨਿੰਦਾ ਸਹੇੜ ਲਈ ਹੈ।
ਇਹ ਵੀ ਪੜ੍ਹੋ:ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ