ਚੰਡੀਗੜ੍ਹ:'ਬਚਪਨ ਕਾ ਪਿਆਰ ਮੇਰਾ ਭੁੱਲ ਨਹੀਂ ਜਾਣਾ ਰੇ' ਗਾਉਣ ਲਈ ਮਸ਼ਹੂਰ ਸਹਿਦੇਵ ਦਿਰਦੋ ਦੇ ਨਾਲ ਛੱਤਸੀਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੁਲਾਕਾਤ ਕੀਤੀ ਹੈ।ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ (Social media) ਉਤੇ ਵਾਇਰਲ ਹੋ ਰਹੀ ਹੈ।ਮੁੱਖ ਮੰਤਰੀ ਨੇ ਮੁਲਾਕਾਤ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਕ ਕਰਕੇ ਲਿਖਿਆ ਹੈ ਕਿ 'ਬਚਪਨ ਦਾ ਪਿਆਰ ....ਵਾਹ!' ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਇਹ ਗੀਤ ਸੋਸ਼ਲ ਮੀਡੀਆ (Social media) ਉਤੇ ਖੂਬ ਵਾਇਰਲ ਹੋ ਰਿਹਾ ਸੀ।
ਇਸ ਵੀਡੀਓ ਨੂੰ ਵੇਖਦੇ ਹੋਏ ਮਸ਼ਹੂਰ ਗਾਇਕ ਬਾਦਸ਼ਾਹ ਨੇ ਸਹਿਦੇਵ ਨਾਲ ਫੋਨ ਉਤੇ ਗੱਲ ਕੀਤੀ ਸੀ।ਦਰਅਸਲ ਬਾਦਸ਼ਾਹ ਨੇ ਵੀ ਕੁੱਝ ਵਕਤ ਪਹਿਲਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ।ਜਿਸ ਤੋਂ ਬਾਅਦ ਬਾਦਸ਼ਾਹ ਨੇ ਖੁਦ ਇਸ ਬੱਚੇ ਨੂੰ ਵੀਡੀਓ ਕਾਲ ਉਤੇ ਮਿਲਣ ਲਈ ਚੰਡੀਗੜ੍ਹ ਬੁਲਾਇਆ ਸੀ।ਉਸ ਤੋਂ ਬਾਅਦ ਉਮੀਦਾਂ ਲਗਾਈਆ ਜਾ ਰਹੀਆ ਹਨ ਕਿ ਬਾਦਸ਼ਾਹ ਨੇ ਸਹਿਦੇਵ ਦਾ ਗਾਣਾ ਛੂਟ ਕਰਨਾ ਹੈ।